February 22, 2026 7:17 pm

ਡਾ.ਰਾਜਵਿੰਦਰ ਕੌਰ ਨੇ ਸੰਭਾਲਿਆ ਸਿਵਲ ਸਰਜਨ ਦਾ ਅਹੁਦਾ               

Share:

ਫਗਵਾੜਾ-ਕਪੂਰਥਲਾ 12 ਅਪ੍ਰੈਲ (ਦੀਕਸ਼ਾ ਗਾਂਧੀ ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਸਰਜਨ ਦਫਤਰ ਕਪੂਰਥਲਾ ਵਿਖੇ ਡਾ.ਰਾਜਵਿੰਦਰ ਕੌਰ ਨੇ ਬਤੌਰ ਸਿਵਲ ਸਰਜਨ ਕਪੂਰਥਲਾ ਦਾ ਅਹੁਦਾ ਸੰਭਾਲ ਲਿਆ ਹੈ।ਅਹੁਦਾ ਸੰਭਾਲਣ ਮੌਕੇ ਸਿਹਤ ਵਿਭਾਗ ਦੇ ਉਚਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਫੁਲਾਂ ਦਾ ਗੁਲਦਸਤਾ ਭੇਂਟ ਕਰ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਜਿਕਰਯੋਗ ਹੈ ਕਿ ਡਾ.ਰਾਜਵਿੰਦਰ ਕੌਰ ਇਸ ਤੋਂ ਪਹਿਲਾਂ ਸੀਨੀਅਰ ਮੈਡੀਕਲ ਅਫਸਰ ਈ.ਐਸ.ਆਈ.ਹਸਪਤਾਲ ਹੁਸ਼ਿਆਰਪੁਰ ਵਿਖੇ ਤੈਨਾਤ ਸਨ।ਨਵਨਿਯੁਕਤ ਸਿਵਲ ਸਰਜਨ ਡਾ.ਰਾਜਵਿੰਦਰ ਕੌਰ ਨੇ ਇਸ ਮੌਕੇ ਕਿਹਾ ਕਿ ਸਰਕਾਰ ਤੇ ਵਿਭਾਗ ਨੇ ਜਿਸ ਵਿਸ਼ਵਾਸ ਨਾਲ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਜਨਹਿੱਤ ਵਿੱਚ ਦਿੱਤੀਆਂ ਗਈਆਂ ਸਿਹਤ ਸਹੂਲਤਾਂ ਨੂੰ ਜਿਲੇ ਵਿੱਚ ਹੋਰ ਵਧੀਆ ਢੰਗ ਨਾਲ ਲਾਗੂ ਕੀਤਾ ਜਾਏਗਾ ਤੇ ਆਮ ਜਨਤਾ ਨੂੰ ਸਿਹਤ ਸੇਵਾਵਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਅਨੂ ਸ਼ਰਮਾ,ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਡਾ.ਸੰਦੀਪ ਭੋਲਾ, ਸੀਨੀਅਰ ਮੈਡੀਕਲ ਅਫਸਰ ਡਾ.ਸੰਦੀਪ ਧਵਨ, ਗਾਈਨਾਕੋਲੋਜਿਸਟ ਡਾ.ਸਿੰਮੀ ਧਵਨ,

ਜਿਲ੍ਹਾ ਐਪੀਡਾਇਮੋਲੋਜਿਸਟ ਡਾ ਰਾਜੀਵ ਭਗਤ, ਸੁਪਰਡੈਂਟ ਰਾਮ ਅਵਤਾਰ ਤੋਂ ਇਲਾਵਾ ਹੋਰ ਹਾਜਰ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news