August 24, 2026 9:18 am

ਜੀ.ਐਨ.ਏ.ਯੂਨੀਵਰਸਿਟੀ ਜੋਤੀਬਾ ਫੂਲੇ ਜੀ ਤੇ ਬਾਬਾ ਸਾਹਿਬ ਡਾ.ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ 

Share:

ਫਗਵਾੜਾ 12 ਅਪ੍ਰੈਲ (ਦੀਕਸ਼ਾ ਗਾਂਧੀ) ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ ਵਿਖੇ  ਗਰੀਬਾਂ ਤੇ ਲੜਕੀਆਂ ਲਈ ਸਿਖਿਆ ਦਾ ਦਰਵਾਜ਼ਾ ਖੋਲ੍ਹਣ ਵਾਲੇ ਜੋਤੀਬਾ ਫੂਲੇ ਜੀ ਤੇ ਵਿਸ਼ਵ ਰਤਨ  ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਦਕਰ ਜੀ ਦਾ ਨਾਂ ਜਨਮਦਿਨ ਮਨਾਇਆ ਗਿਆ। ਸਟੂਡੈਂਟਸ ਨੇ ਦੱਸਿਆ ਕਿ ਅੱਜ ਅਸੀਂ ਬਾਬਾ ਸਾਹਿਬ ਅਤੇ ਜੋਤੀਬਾ ਫੂਲੇ ਜੀ ਦੀ ਬਦੌਲਤ ਚੰਗੀ ਸਿੱਖਿਆ ਹਾਸਿਲ ਕਰ ਰਹੇ ਹਾਂ। ਸਾਡੇ ਮਹਾਂਪੁਰਖਾਂ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਸੰਘਰਸ਼ ਕਰ ਕੇ ਇਸ ਕਾਬਿਲ ਬਣਾਇਆ ਕਿ ਅਸੀਂ ਪੜ੍ਹ-ਲਿਖ ਕੇ ਆਪਣੇ ਭਵਿੱਖ ਨੂੰ ਬਿਹਤਰ ਬਣਾ ਸਕੀਏ ।ਸਾਨੂੰ ਆਪਣੇ ਮਹਾਪੁਰਖਾਂ ਦੇ ਅੰਦੋਲਨ ਨੂੰ ਯਾਦ ਰੱਖਦੇ ਹੋਇਆਂ ਉਨ੍ਹਾਂ ਦਸੇ ਰਸਤੇ ਤੇ ਚਲਦੀ ਹੋਈ ਸਮਾਜ ਲਈ ਚੰਗਾ ਕੰਮ ਕਰਨਾ ਚਾਹੀਦਾ ਹੈ।  ਇਸ ਮੌਕੇ ਤੇ ਅਮਿਤ ਬੰਗਾ, ਵਰਿੰਦਰ ਕੁਮਾਰ ,ਹਰੀ ਬੈਂਸ, ਮਨੀਸ਼ ਮਿਸ਼ਰਾ ,ਰਾਹੁਲ ਸੰਧੀ, ਸੌਰਵ, ਦਮਨਪ੍ਰੀਤ , ਰੋਹਨ, ਕ੍ਰਿਤੀਕ , ਰਮਨ ਚੁੰਬਰ, ਮੋਹਿਤ ਬੰਗੜ ਅਤੇ ਵੱਡੀ ਗਿਣਤੀ ਵਿੱਚ ਸਟੂਡੈਂਟਸ ਹਾਜ਼ਰ ਸਨ।

seculartvindia
Author: seculartvindia

Leave a Comment

Voting poll

[democracy id="1"]

latest news