February 22, 2026 2:40 pm

ਜ਼ਿੰਮੇਵਾਰ ਅਧਿਕਾਰੀ 1.85 ਲੱਖ ਰੁਪਏ ਅਦਾਇਗੀ ਕਰਨ ਤੋਂ ਕਰ ਰਹੇ ਟਾਲ ਮਟੋਲ • ਮਾਮਲਾ ਬੀਡੀਪੀਓ ਦਫਤਰ ਬਲਾਕ ਹਾਜੀਪੁਰ ਅਤੇ ਪਿੰਡ ਸਹੌੜਾ ਕੰਡੀ ਵਿਖੇ ਐੱਸਸੀ ਧਰਮਸ਼ਾਲਾ ਦੇ ਬਰਾਂਡੇ ਲਈ ਆਈ ਸਰਕਾਰੀ ਗਰਾਂਟ ਦਾ

Share:

ਹੁਸ਼ਿਆਰਪੁਰ 14 ਮਈ  (ਤਰਸੇਮ ਦੀਵਾਨਾ) ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟਾਲਰੈੰਸ ਦੀ ਜੰਗ ਦੇ ਬਾਵਜੂਦ ਪੰਜਾਬ ਸਰਕਾਰ ਦੇ ਹੀ ਮੁਲਾਜ਼ਮ ਇਸ ਦੀ ਬਿਲਕੁਲ ਪ੍ਰਵਾਹ ਨਾ  ਕਰਦੇ ਹੋਏ ਸ਼ਰੇਆਮ ਇਸ ਭ੍ਰਿਸ਼ਟਾਚਾਰ ਖਿਲਾਫ ਜੰਗ ਦੀਆਂ ਧੱਜੀਆਂ ਉੱਡਾ ਰਹੇ ਹਨ।ਮਾਮਲਾ ਬੀਡੀਪੀਓ ਦਫਤਰ ਬਲਾਕ ਹਾਜੀਪੁਰ ਅਤੇ ਪਿੰਡ ਸਹੌੜਾ ਕੰਡੀ ਵਿਖੇ ਐੱਸਸੀ ਧਰਮਸ਼ਾਲਾ ਦੇ ਬਰਾਂਡੇ ਲਈ ਆਈ ਸਰਕਾਰੀ ਗਰਾਂਟ ਅਤੇ ਪੰਚਾਇਤੀ ਰਾਜ ਐੱਸਡੀਓ ਮੁਕੇਰੀਆਂ ਵਲੋਂ ਕੀਤੀ ਜਾਂਚ ਪੜਤਾਲ ਵਿੱਚ ਪੰਚਾਇਤ ਫੰਡ ਵਿੱਚੋਂ ਹੋਏ 150400/ ਰੁਪਏ ਗਬਨ ਅਤੇ ਬਿਨਾ ਪ੍ਰਵਾਨਗੀ ਤੋਂ ਸਰਕਾਰੀ ਧਰਮਸ਼ਾਲਾ/ ਇਮਾਰਤ ਨੂੰ ਢਾਉਣ ਦਾ ਹੈ।ਜਿਕਰਯੋਗ ਹੈਂ ਕਿ ਪਿੰਡ ਸਹੌੜਾ ਕੰਡੀ ਵਿਖੇ ਐੱਸਸੀ ਧਰਮਸ਼ਾਲਾ ਦੇ ਬਰਾਂਡੇ ਲਈ ਨਵੰਬਰ 2021 ਵਿੱਚ  3 ਲੱਖ ਰੁਪਏ ਦੀ ਗਰਾਂਟ ਆਈ ਸੀ, ਜਿਸਦਾ ਕੰਮ ਮਿਸਤਰੀ/ਠੇਕੇਦਾਰ ਧਰਮਪਾਲ ਵਲੋਂ  ਫਰਵਰੀ /ਮਾਰਚ 2022 ਵਿੱਚ ਪੂਰਾ ਕਰ ਦਿੱਤਾ ਪਰੰਤੂ ਬਰਾਂਡੇ ਦਾ ਘੇਰਾ ਜਿਆਦਾ ਹੋਣ ਕਰਕੇ ਉਸਤੇ 3 ਲੱਖ ਰੁਪਏ ਤੋਂ 1.85 ਲੱਖ ਰੁਪਏ ਦਾ ਵਾਧੂ ਖਰਚਾ ਆ ਗਿਆ ਅਤੇ ਉਸ ਖਰਚੇ ਨੂੰ ਨਿਯਮਾਂ ਅਨੁਸਾਰ ਪੰਚਾਇਤ ਫੰਡ ਵਿੱਚੋਂ ਦਿਲਵਾਉਣੇ ਸੀ। ਪਹਿਲਾਂ ਤਾਂ ਸੰਦੀਪ ਨਾਮਕ ਸਬੰਧਤ ਪੰਚਾਇਤੀ ਜੇਈ ਵਲੋਂ ਅਪੈ੍ਲ 2023 ਤੱਕ ਅਸਟੀਮੇਟ ਨਹੀਂ ਬਣਾਇਆ ਗਿਆ ਜਿਸ ਬਾਰੇ ਸਮਾਜ ਸੇਵਕ ਕੇ. ਕੇ. ਭਾਟੀਆ ਵਲੋਂ ਲਿਖਤੀ ਕੀਤੀ ਬੇਨਤੀ ਅਧੀਨ ਐਕਸੀਅਨ ਅਤੇ ਐਸਡੀਓ ਪੰਚਾਇਤੀ ਰਾਜ ਦੇ ਕਾਨੂੰਨ ਦੇ ਡੰਡੇ ਨਾਲ ਜੇਈ ਵਲੋਂ ਅਸਟੀਮੇਟ ਤਾਂ  ਬਣਵਾ ਲਿਆ ਪਰੰਤੂ ਪੰਚਾਇਤ ਸਕੱਤਰ ਜੋਗਾ ਸਿੰਘ ਬਲਾਕ ਹਾਜੀਪੁਰ ਵਲੋਂ ਸਰਪੰਚ ਦੀ ਮਿਲੀ ਭਗਤ ਨਾਲ ਮਤਾ ਪਾਸ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਜਦ ਕਿ ਬਰਾਂਡੇ ਦੇ ਅਸਟੀਮੇਟ ਮੁਤਾਬਕ ਮਿਸਤਰੀ ਵਲੋਂ ਬਿੱਲਾਂ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ। ਪੱਤਰਕਾਰਾਂ ਵਲੋਂ ਜਦੋਂ ਇਸ ਸਾਰੇ ਮਾਮਲੇ ਦੀ ਘੋਖ ਕੀਤੀ ਤਾਂ ਇਹ ਪਾਇਆ ਗਿਆ ਕਿ ਸਰਪੰਚ ਅਤੇ ਅਧਿਕਾਰੀਆਂ ਦੀ ਕਥਿਤ ਕੂਟਨੀਤਿਕ ਸਾਜਿਸ਼ ਅਧੀਨ ਬਰਾਂਡੇ ਤੇ ਵਾਧੂ ਖਰਚ ਹੋਏ 1.85 ਲੱਖ ਰੂ: ਦੀ ਮਜਦੂਰੀ ਨਾ ਦੇਣ ਬਾਰੇ ਮਿਤੀ 11.05.2023 ਨੂੰ ਮਿਸਤਰੀ ਧਰਮਪਾਲ ਵਲੋਂ ਬੀਡੀਪੀਓ ਬਲਾਕ ਹਾਜੀਪੁਰ ਪਾਸ ਦਿੱਤੀ ਅਰਜੀ ਵਿੱਚ ਸਾਫ ਲਿਖਿਆ ਹੈ ਕਿ ਸਰਪੰਚ ਨੇ ਉਸ ਕਾਗਜ਼ ਤੇ ਜੋ ਉਨ੍ਹਾਂ ਵਲੋਂ ਪੱਤਰ ਲਿਖਿਆ ਸੀ ਧੋਖੇ ਨਾਲ ਇਹ ਕਹਿਕੇ ਦਸਖਤ ਕਰਵਾਏ ਹਨ, ਕਿ ਤੂੰ ਧਰਮਸ਼ਾਲਾ ਦਾ ਕੰਮ ਕੀਤਾ ਹੈ ਅਤੇ ਇਹ ਵੀ ਪਾਇਆ ਹੈ ਕਿ ਸਮਾਜ ਸੇਵਕ ਵਲੋਂ ਮਜਦੂਰਾਂ ਦੇ ਪੈਸੇ ਲਈ ਬੀਡੀਪੀਓ ਬਲਾਕ ਹਾਜੀਪੁਰ ਅਤੇ ਡੀਡੀਪੀਊ ਹੁਸ਼ਿਆਰਪੁਰ ਨੂੰ ਬੇਨਤੀ ਕੀਤੀ ਗਈ ਸੀ ਪਰੰਤੂ ਫਿਰ ਵੀ ਗਰੀਬਾਂ ਨੂੰ ਮਜਦੂਰੀ ਨਹੀਂ ਦਿੱਤੀ ਗਈ, ਇਹ ਵੀ ਪਾਇਆ ਹੈ ਕਿ ਪੰਚਾਇਤੀ ਰਾਜ ਐੱਸਡੀਓ ਮੁਕੇਰੀਆਂ ਦੀ ਜਾਂਚ ਪੜਤਾਲ ਦੇ ਸਿੱਟੇ ਵਿੱਚ ਪੱਤਰ ਨੰ: 276 ਮਿਤੀ 02.08.2022 ਅਧੀਨ ਪਿੰਡ ਸਹੌੜਾ ਕੰਡੀ ਦੇ ਸਰਪੰਚ ਨੂੰ ਸਰਕਾਰੀ ਇਮਾਰਤ/ ਧਰਮਸ਼ਾਲਾ ਨੂੰ ਬਿਨਾ ਪ੍ਰਵਾਨਗੀ ਤੋਂ ਢਾਉਣ ਅਤੇ ਉਸਨੂੰ ਢਾਉਣ ਲਈ ਸਰਕਾਰੀ ਧੰਨ ਦੀ ਕੀਤੀ ਗਲਤ ਵਰਤੋਂ ਅਤੇ ਪੰਚਾਇਤ ਫੰਡ ਵਿੱਚੋਂ 150400/- ਲੱਖ ਰੂ: ਦੇ ਬਿਲ ਇੰਦਰਾਜ਼ ਵਿੱਚ ਨਾ ਹੋਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ ਪਰੰਤੂ ਉਹ ਹੀ ਸਰਪੰਚ ਵਿਕਾਸ ਦੇ ਕੀਤੇ ਸਰਕਾਰੀ ਕੰਮਾਂ ਦੀ ਇੱਕ ਸਾਲ ਤੋਂ  ਗਰੀਬਾਂ ਦੀ ਮਜਦੂਰੀ ਨਹੀ ਦੇ ਰਹੇ ਜਿਸਦੇ ਸਬੰਧ ਵਿੱਚ ਸਮਾਜ ਸੇਵਕ ਕੇ . ਕੇ . ਭਾਟੀਆ ਵਲੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਲਦੀਪ ਸਿੰਘ ਧਾਲੀਵਾਲ ਪੰਚਾਇਤ ਮੰਤਰੀ ਪੰਜਾਬ ਪਾਸ ਫਰਿਆਦ ਵੀ ਕੀਤੀ ਗਈ, ਇਸ ਲਈ ਗਰੀਬਾਂ ਨੂੰ ਮਜਦੂਰੀ ਦਿਲਵਾਉਣ ਅਤੇ ਕਰੱਪਸ਼ਨ ਦੇ ਸਬੂਤਾਂ ਮੁਤਾਬਕ ਸਰਪੰਚ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਫਰਿਆਦ ਹੈ, ਜਿਨ੍ਹਾਂ ਵਲੋਂ ਮਤਾ ਪਾਸ ਨਹੀਂ ਕੀਤਾ ਜਾ ਰਿਹਾ, ਜਿਸਦੇ ਜਿੰਮੇਵਾਰ ਮੌਕੇ ਦੇ ਬੀਡੀਪੀਓ ਬਲਾਕ ਹਾਜੀਪੁਰ ਹਨ, ਜਿਨ੍ਹਾਂ ਦੀ ਕਮਾਂਡ ਹੇਠ ਗਰੀਬਾਂ ਨੂੰ ਇੱਕ ਸਾਲ ਤੋਂ ਦਰ ਦਰ ਠੋਕਰਾਂ ਖਾਣੀਆਂ ਪੈ ਰਹੀਆਂ ਹਨ।ਉਨ੍ਹਾਂ ਗਰੀਬ ਲੋਕਾਂ ਦੇ ਹੱਕ ਵਿੱਚ ਇਨਸਾਫ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਨੇ ਐਕਸੀਅਨ
ਇਸ ਮਾਮਲੇ ਬਾਰੇ ਸੰਪਰਕ ਕਰਨ ‘ਤੇ ਐਕਸੀਅਨ ਰਾਜਕੁਮਾਰ ਤੇ ਬੀਡੀਓ ਹਾਜੀਪੁਰ ਵਿਕਰਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਰੀਆਂ ਕਾਰਵਾਈਆਂ ਮੁਕੰਮਲ ਕਰਕੇ ਭੇਜ ਦਿੱਤੀਆਂ ਗਈਆਂ ਹਨ ਹੁਣ ਬੀਡੀਓ ਤੇ ਜੇਈ ਵੱਲੋਂ ਕਾਰਵਾਈ ਕਰਨੀ ਬਣਦੀ ਹੈ।ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਕੰਮ ਜਾਇਜ਼ ਤਰੀਕੇ ਨਾਲ ਹੋਇਆ ਤਾਂ ਕਦੇ ਵੀ ਅਦਾਇਗੀ ਰੋਕੀ ਨਹੀੰ ਜਾ ਸਕਦੀ।
ਕੀ ਕਹਿੰਦੇ ਨੇ ਜੇਈ;
ਮਹਿਕਮੇ ਦੇ ਜੇਈ ਜਤਿੰਦਰ ਕੁਮਾਰ ਨੇ ਸੰਪਰਕ ਕਰਨ ‘ਤੇ ਪੱਤਰਕਾਰ ਨੂੰ ਦਫਤਰ ਆ ਕੇ ਗੱਲ ਕਰਨ ਲਈ ਕਿਹਾ ਜਦੋਂ ਉਸ ਨੂੰ ਦੱਸਿਆ ਕਿ ਉਪਰਲੇ ਅਫਸਰਾਂ ਨੇ ਜਵਾਬਦੇਹੀ ਤੁਹਾਡੀ ਤੈਅ ਕੀਤੀ ਹੈ ਅਤੇ ਹੁਣ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਤਾਂ ਉਸ ਨੇ ਇੱਕ ਦਮ ਕਿਹਾ ਕਿ ਉਸ ਵੱਲੋਂ ਕੋਈ ਰੁਕਾਵਟ ਨਹੀੰ ਹੈ।
ਕੇਵਲ 3 ਲੱਖ ਦੀ ਗੱਲ ਹੋਈ ਸੀ ਵਾਧੂ ਰਕਮ ਦੀ ਨਹੀਂ-ਪੰਚਾਇਤ ਸਕੱਤਰ;
ਇਸ ਮਾਮਲੇ ਬਾਰੇ ਪੱਖ ਲੈਣ ਲਈ ਪੱਤਰਕਾਰਾਂ ਵੱਲੋਂ ਪੰਚਾਇਤ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੀ ਨਿਯੁਕਤੀ ਤੋਂ ਪਹਿਲਾਂ ਦਾ ਹੈ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ 3 ਲੱਖ ਰੁਪਏ ਦੀ ਗ੍ਰਾਂਟ ਨਾਲ ਕੰਮ ਹੋਣਾ ਸੀ ਅਤੇ ਵਾਧੂ ਰਕਮ ਦਾ ਪ੍ਰਬੰਧ ਠੇਕੇਦਾਰ ਵੱਲੋੰ ਆਪਣੇ ਤੌਰ ‘ਤੇ ਕੀਤਾ ਜਾਣਾ ਸੀ । ਪੰਚਾਇਤ ਸਕੱਤਰ ਦੇ ਕਹਿਣ ਅਨੁਸਾਰ ਮਾਮਲੇ ਵਿੱਚ ਉਨ੍ਹਾਂ ਵਲੋਂ ਕੋਈ ਰੁਕਾਵਟ ਨਹੀਂ ਹੈ ।
ਇੰਝ ਲੱਗਦਾ ਹੈ ਕਿ ਸ਼ਾਇਦ ਅਧਿਕਾਰੀਆਂ ਵੱਲੋੰ ਇਸ ਭ੍ਰਿਸ਼ਟਾਚਾਰ ਦੀ ਬੂ ਮਾਰਦੇ ਇਸ ਮਾਮਲੇ ਦੀ ਜ਼ਿੰਮੇਵਾਰੀ ਇੱਕ ਦੂਜੇ ਦੇ ਮੋਢਿਆਂ ‘ਤੇ ਪਾ ਕੇ ਆਪ ਸੁਰਖਰੂ ਹੋਣ ਦੀ ਖੇਡ ਖੇਡੀ ਜਾ ਰਹੀ ਹੈ।ਪਰ ਜਾਂਚ ਪੜਤਾਲ ਹੋਣ ‘ਤੇ ਇਸ ਦੀ ਗਾਜ਼ ਕਿਸ ਦੇ ਉੱਪਰ ਡਿੱਗੇਗੀ ਇਹ ਸਮਾਂ ਹੀ ਦੱਸੇਗਾ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news