April 10, 2026 4:24 pm

ਤਰੁਣ ਸਰੀਨ ਦੇ ਸੈਂਕੜੇ ਅਤੇ ਕਪਤਾਨ ਕਰਨ ਸੈਣੀ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਹੁਸ਼ਿਆਰਪੁਰ ਨੇ ਗੁਰਦਾਸਪੁਰ ਨੂੰ 160 ਦੌੜਾਂ ਨਾਲ ਹਰਾਇਆ : ਡਾ: ਰਮਨ ਘਈ  

Share:

ਹੁਸ਼ਿਆਰਪੁਰ 10 ਮਈ (ਤਰਸੇਮ ਦੀਵਾਨਾ ) ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਸੀਨੀਅਰ ਅੰਤਰ-ਜ਼ਿਲ੍ਹਾ ਸੀਨੀਅਰ ਕ੍ਰਿਕਟ ਟੂਰਨਾਮੈਂਟ ਵਿੱਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਖੇਡ ਮੈਦਾਨ ਵਿੱਚ ਖੇਡੇ ਗਏ ਮੈਚ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਗੁਰਦਾਸਪੁਰ ਨੂੰ ਹਰਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੁਸ਼ਿਆਰਪੁਰ ਦੀ ਟੀਮ ਨੇ ਨਿਰਧਾਰਤ 50 ਓਵਰਾਂ ‘ਚ 6 ਵਿਕਟਾਂ ਗੁਆ ਕੇ 267 ਦੌੜਾਂ ਬਣਾਈਆਂ |  ਇਸ ਵਿੱਚ ਤਰੁਣ ਸਰੀਨ ਨੇ 122, ਕਪਤਾਨ ਕਰਨ ਸੈਣੀ ਨੇ 44, ਅਮਿਤ ਠਾਕੁਰ ਨੇ 39, ਰਜਤ ਸ਼ਰਮਾ ਨੇ 22, ਪੁਲਕ ਸ਼ਰਮਾ ਨੇ 11, ਕੁਲਵੀਰ ਸਿੰਘ ਨੇ ਨਾਬਾਦ 5 ਦੌੜਾਂ ਦਾ ਯੋਗਦਾਨ ਦਿੱਤਾ।  ਗੁਰਦਾਸਪੁਰ ਲਈ ਗੇਂਦਬਾਜ਼ੀ ਕਰਦੇ ਹੋਏ ਅਭਿਸ਼ੇਕ ਨੇ 3 ਵਿਕਟਾਂ, ਮੋਹਿਤ ਨੇ 2 ਵਿਕਟਾਂ ਅਤੇ ਅਨੀਸ਼ ਸ਼ਰਮਾ ਨੇ 1 ਵਿਕਟ ਲਈ।  ਟੀਚੇ ਦਾ ਪਿੱਛਾ ਕਰਨ ਉਤਰੀ ਗੁਰਦਾਸਪੁਰ ਦੀ ਟੀਮ ਸਿਰਫ਼ 107 ਦੌੜਾਂ ‘ਤੇ ਹੀ ਸਿਮਟ ਗਈ।  ਇਸ ਵਿੱਚ ਅਜੇ ਕੁਮਾਰ ਨੇ 18 ਅਤੇ ਸਕਸ਼ਮ ਸਿੰਘ ਨੇ 11 ਦੌੜਾਂ ਦਾ ਯੋਗਦਾਨ ਪਾਇਆ।  ਹੁਸ਼ਿਆਰਪੁਰ ਵੱਲੋਂ ਕਰਨ ਸੈਣੀ ਅਤੇ ਨਿਮਿਸ਼ ਸੈਣੀ ਨੇ 3-3 ਵਿਕਟਾਂ, ਅਮਿਤ ਠਾਕੁਰ ਨੇ 2 ਵਿਕਟਾਂ ਅਤੇ ਕੁਲਵੀਰ ਨੇ 1 ਵਿਕਟ ਹਾਸਲ ਕੀਤੀ।  ਡਾ: ਘਈ ਨੇ ਕਿਹਾ ਕਿ ਤਰੁਣ ਸਰੀਨ ਨੇ ਲਗਾਤਾਰ ਦੂਜਾ ਸੈਂਕੜਾ ਲਗਾ ਕੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ, ਇਸ ਤੋਂ ਪਹਿਲਾਂ ਤਰੁਣ ਨੇ ਜਲੰਧਰ ‘ਚ ਹੀ ਖੇਡਦੇ ਹੋਏ ਜਲੰਧਰ ਦੇ ਖਿਲਾਫ ਸੈਂਕੜਾ ਲਗਾਇਆ ਸੀ |  ਡਾ: ਘਈ ਨੇ ਦੱਸਿਆ ਕਿ ਟੂਰਨਾਮੈਂਟ ਦਾ ਅਗਲਾ ਮੈਚ 11 ਮਈ ਨੂੰ ਕਪੂਰਥਲਾ ਨਾਲ ਹੁਸ਼ਿਆਰਪੁਰ ਵਿਖੇ ਖੇਡਿਆ ਜਾਵੇਗਾ |  ਇਸ ਮੌਕੇ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟਰੇਨਰ ਤੇ ਨੈਸ਼ਨਲ ਕ੍ਰਿਕਟਰ ਕੁਲਦੀਪ ਧਾਮੀ, ਕੋਚ ਦਵਿੰਦਰ ਕੌਰ, ਕੋਚ ਦਲਜੀਤ ਧੀਮਾਨ, ਸਾਹਿਲ ਬਹਿਲ, ਬਲਵਿੰਦਰ ਨਿੱਕੂ ਆਦਿ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news