April 10, 2026 10:12 pm

ਐਸਸੀ ਸਮਾਜ ਨੂੰ ਖੁਸ਼ਹਾਲ ਜੀਵਨ ਦੇਣ ਵਿੱਚ ਡਾ ਅੰਬੇਦਕਰ ਜੀ ਦਾ ਅਹਿਮ ਯੋਗਦਾਨ : ਰਜਿੰਦਰ ਗਿੱਲ

Share:

ਹੁਸ਼ਿਆਰਪੁਰ 1 ਮਈ ( ਤਰਸੇਮ ਦੀਵਾਨਾ ) ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਜੀ ਦਾ ਐਸਸੀ ਸਮਾਜ ਨੂੰ ਖੁਸ਼ਹਾਲ ਜੀਵਨ ਦੇਣ ਵਿੱਚ ਅਹਿਮ ਯੋਗਦਾਨ ਰਿਹਾ ਹੈ । ਇਹਨਾ ਵਿਚਾਰਾ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ ਨੇ ਡਾ ਬੀ ਆਰ ਅੰਬੇਦਕਰ ਜੀ ਦੇ 132 ਵੇ ਜਨਮ ਦਿਨ ਦੇ ਮੌਕੇ ਆਯੋਜਿਤ ਵਿਸ਼ੇਸ ਸਮਾਗਮ ਵਿੱਚ ਕੀਤਾ । ਗਿੱਲ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ ਅੰਬੇਦਕਰ ਜੀ ਦੇ ਯਤਨਾ ਸਦਕੇ ਹੀ ਅੱਜ ਐਸਸੀ ਰਾਸ਼ਟਰਪਤੀ ਅਤੇ ਕਈ ਹੋਰ ਅਹੁਦਿਆਂ ਤੇ ਪੁੱਜ ਰਹੇ ਹਨ । ਸਮਾਗਮ ਨੂੰ ਸਬੰਧਨ ਕਰਨ ਵਾਲਿਆ ਵਿੱਚ ਮੁਕੱਦਰ ਲਾਲ ਉੱਪ ਪ੍ਰਧਾਨ ਨਗਰ ਕੌਂਸਲ ਅਲਾਵਲ ਪੁਰ ,ਰਮੇਸ਼ ਲਾਲ ਸਾਬਕਾ ਐਮਸੀ ਧਰਮਪਾਲ ਲੇਸੜੀਵਾਲ ਰਣਜੀਤ ਸਿੰਘ ਤਰਖਾਣ ਮਜ਼ਾਰਾ ਮਨਜੀਤ ਸ਼ਰਮਾ ਜਤਿੰਦਰ ਮੋਹਣ ਵਿੱਗ ਸੁਰਿੰਦਰ ਸ਼ਰਮਾ ਪ੍ਰਿਸੀਪਲ ਮੋਹਣ ਲਾਲ ਖੋਸਲਾ ਪ੍ਰੇਮ ਸਾਰਸਰ ਲਖਵੀਰ ਸਿੰਘ ਰਾਜਧਨ ਅਮਰਜੀਤ ਸਿੰਘ ਸਹੋਤਾ ਜੁਗਰਾਜ ਸਿੰਘ ਸੁੰਦਰ ਰਾਮ ਰਣਧੀਰ ਸਿੰਘ ਸ਼ੰਧੂ ਦੀਪਕ ਤੀਰਥ ਮੱਟੂ ਆਦਿ ਸ਼ਾਮਲ ਸਨ। ਇਸ ਮੌਕੇ ਗਾਇਕ ਦਲਵਿੰਦਰ ਦਿਆਲਪੁਰੀ ਗਾਇਕਾ ਨੀਤੂ ਸ਼ੇਰਾਨੇ ਡਾ ਅੰਬੇਦਕਰ ਜੀ ਦੇ ਮਿਸ਼ਨਰੀ ਗੀਤ ਗਾਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਮੰਚ ਸੰਚਾਲਨ ਦੀ ਸੇਵਾ ਗਗਨਦੀਪ ਸੌਧੀ ਨੇ ਸਾਹਿਤੱਕ ਅੰਦਾਜ ਵਿੱਚ ਬਾਖੂਬੀ ਨਿਭਾਈ ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news