April 11, 2026 4:08 am

 ਸ਼੍ਰੀਮਤੀ ਜੈ ਸ੍ਰੀ ਬੱਗਾ ਨੇ ਸੇਂਟ ਜ਼ੋਸਫ ਹਸਪਤਾਲ, ਰਾਮ ਕਲੋਨੀ ਕੈਂਪ ਦੇ ਆਈ.ਸੀ.ਯੂ. ਲਈ ਤਿੰਨ ਇਲੈਕਟ੍ਰਿਕ ਬੈਡ ਖਰੀਦਣ ਲਈ 2,40,000/— ਰੁ: ਦਾ ਕੀਤਾ ਕੀਤਾ ਭੇਟ 

Share:

ਹੁਸ਼ਿਆਰਪੁਰ, 1 ਮਈ (ਤਰਸੇਮ ਦੀਵਾਨਾ) : ਮਜਦੂਰ ਦਿਹਾੜੇ ਤੇ ਸ਼੍ਰੀਮਤੀ ਜੈ ਸ੍ਰੀ ਬੱਗਾ ਨੇ ਸੇਂਟ ਜ਼ੋਸਫ ਹਸਪਤਾਲ, ਰਾਮ ਕਲੋਨੀ ਕੈਂਪ ਦੇ ਆਈ.ਸੀ.ਯੂ. ਲਈ ਤਿੰਨ ਇਲੈਕਟ੍ਰਿਕ ਬੈਡ ਖਰੀਦਣ ਲਈ 2,40,000/— ਰੁ: ਦਾ ਚੈਕ ਹਸਪਤਾਲ ਦੀ ਪ੍ਰਸ਼ਾਸਕ ਸਿਸਟਰ ਅਨੁਪਾ ਅਤੇ ਸਿਸਟਰ ਡਾ. ਜੈਸੀ ਨੂੰ ਭੇਂਟ ਕੀਤਾ ।  ਇਸ ਮੌਕੇ ਤੇ ਡਾ. ਅਜੇ ਬੱਗਾ, ਡਾ. ਸਤਪਾਲ ਗੋਜਰਾ, ਡਾ. ਆਸਿਮ ਬੱਗਾ ਅਤੇ ਸ਼੍ਰੀਮਤੀ ਸੌਰੂ ਬੱਗਾ ਵੀ ਹਾਜ਼ਰ ਸਨ। ਸ੍ਰੀਮਤੀ ਜੈ ਸ਼੍ਰੀ ਬੱਗਾ ਨੇ 2,40,000/— ਰੁ: ਦੀ ਰਾਸ਼ੀ ਆਪਣੀ ਸਵ. ਮਾਤਾ ਸ਼੍ਰੀਮਤੀ ਸੁਦੇਸ਼ ਬਾਲਾ ਦੀ ਯਾਦ ਵਿੱਚ ਹਸਪਤਾਲ ਨੂੰ ਦਿੱਤੀ । ਸ਼੍ਰੀਮਤੀ ਸੁਦੇਸ਼ ਬਾਲਾ ਨੇ ਜਨਵਰੀ ਮਹੀਨੇ ਵਿੱਚ ਸੇਂਟ ਜ਼ੋਸਫ ਹਪਸਤਾਲ ਵਿੱਚ ਆਖਰੀ ਸਾਹ ਲਏ ਸਨ । ਸੇਂਟ ਜ਼ੋਸਫ ਹਸਪਤਾਲ ਕਾਨਰਗੇਸ਼ਨ ਆਫ ਮਦਰ ਆਫ ਕਾਰਮਲ ਦੀ ਦੇਖ—ਰੇਖ ਵਿੱਚ ਚਲਾਇਆ ਜਾ ਰਿਹਾ ਹੈ ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news