April 10, 2026 4:39 pm

ਜੇਕਰ ਬਾਬਾ ਸਾਹਿਬ ਅੰਬੇਡਕਰ ਭਾਰਤ ਵਿੱਚ ਜਨਮ ਨਾਂ ਲੈਂਦੇ ਤਾਂ ਇਸ ਦੇਸ਼ ਦੇ ਐਸਸੀ ਅੱਜ ਵੀ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੇ :  ਖੋਸਲਾ 

Share:

ਹੁਸ਼ਿਆਰਪੁਰ 18 ਅਪ੍ਰੈਲ ( ਤਰਸੇਮ ਦੀਵਾਨਾ ) ਪੂਰੇ ਭਾਰਤ ਦੇਸ਼ ਵਿੱਚ 14 ਅਪ੍ਰੈਲ ਨੂੰ ਯੁੱਗ ਪੁਰਸ਼ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ ਉੱਥੇ ਹੀ ਵਿਧਾਨ ਸਭਾ ਹਲਕਾ ਕਰਤਾਰਪੁਰ ਵਿਖੇ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਵੱਲੋਂ ਭਾਰਤੀ ਸਵਿਧਾਨ ਦੇ  ਨਿਰਮਾਤਾ ਗਰੀਬਾਂ ਦੇ ਮਸੀਹਾ ਯੁੱਗ ਪੁਰਸ਼ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮ੍ਰਪਿਤ ਕ੍ਰਾਂਤੀਕਾਰੀ ਸਮਾਗਮ ਬਹੁਤ ਹੀ ਸ਼ਰਧਾ ਪੂਰਵਕ ਡੈਮੋਕ੍ਰੇਟਿਕ ਭਾਰਤੀ ਲੋਕ ਦੱਲ ਦੇ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਦੀ ਅਗਵਾਈ ਹੇਠ ਪੰਜਾਬ ਯੂਨਿਟ ਵੱਲੋਂ ਮਨਾਇਆ ਗਿਆ ! ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ  ਗੁਰਮੁੱਖ ਸਿੰਘ ਖੋਸਲਾ ਨੇ ਸਮੂਹ ਵਿਸ਼ਵ ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਸਵਿਧਾਨ ਨਿਰਮਾਤਾ, ਯੁੱਗ ਪੁਰਸ਼, ਗਰੀਬਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਪਿਤਾ ਰਾਮ  ਜੀ ਅਤੇ ਮਾਤਾ ਭੀਮਾ ਬਾਈ ਜੀ ਦੀ ਕੁਖੋਂ ਹੋਇਆ! ਬਾਬਾ ਸਾਹਿਬ ਬਚਪਨ ਤੋ ਹੀ ਭਾਰਤ ਦੇਸ਼ ਅੰਦਰ ਰਹਿ ਰਹੇ ਦੱਬੇ ਕੁਚਲੇ ਲੋਕਾਂ ਨੂੰ ਮਾਨ ਸਨਮਾਨ ਦਿਵਾਉਣ ਲਈ ਫਿਕਰਮੰਦ ਸੀ! ਬਾਬਾ ਸਾਹਿਬ ਨੇ ਬਹੁਤ ਹੀ ਮਾੜੇ  ਹਲਾਤਾਂ ਵਿੱਚ ਉੱਚ ਵਿਦਿਆ ਹਾਸਲ ਕਰਕੇ ਪਸ਼ੂਆਂ ਵਾਲੀ ਜਿੰਦਗੀ ਬਤੀਤ ਕਰ ਰਹੇ ਦੱਬੇ ਕੁਚਲੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਬਾਇਆ!ਉਨ੍ਹਾਂ ਨੇ ਕਿਹਾ ਕਿ ਜੇਕਰ ਬਾਬਾ ਸਾਹਿਬ ਭਾਰਤ ਦੇਸ਼ ਵਿੱਚ ਜਨਮ ਨਾਂ ਲੈੰਦੇ ਤਾਂ ਸ਼ਾਇਦ ਇਸ ਦੇਸ਼ ਦੇ ਦੱਬੇ ਕੁਚਲੇ ਲੋਕ ਅੱਜ ਵੀ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹੁੰਦੇ ! ਇਸ ਮੌਕੇ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਆਪਣੇ ਜੀਵਨ ਦੇ 40 ਸਾਲ ਦੱਬੇ ਕੁਚਲੇ ਸਮਾਜ ਅਤੇ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਰਾਬਰ ਦੇ ਹੱਕ ਦਿਵਾਉਣ ਲਈ ਸੰਘਰਸ਼ ਕੀਤਾ ! ਉਨ੍ਹਾਂ ਨੇ ਕਿਹਾ ਕਿ ਡਾ ਭੀਮਰਾਓ ਜੀ ਦੀ ਬਦੋਲਤ ਹੀ ਦਲਿਤ ਸਮਾਜ ਦੇ ਲੋਕ ਉੱਚ ਪੱਦਵੀਆਂ ਤੇ ਪਹੁੰਚੇ ਅਤੇ ਅੱਜ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਦਲਿਤ ਸਮਾਜ ਦੀ ਅੋਰਤ ਭਾਰਤ ਦੇਸ਼ ਦੀ ਰਾਸ਼ਟਰਪਤੀ ਹੈ! ਉਨ੍ਹਾਂ ਕਿਹਾ ਕਿ ਅੱਜ ਸਮੇ ਦੀ ਮੁੱਖ ਲੋੜ ਹੈ ਕਿ ਨਸ਼ਿਆ ਅਤੇ ਲੜਾਈਆਂ ਝਗੜੇ ਤੋ ਰਹਿਤ ਤੇ ਰੂੜੀ ਵਾਦੀ ਵਿਚਾਰਾਂ ਤੋ ਉਪਰ ਉੱਠ ਕੇ ਪੜ੍ਹੇ ਲਿਖੇ ਸਮਾਜ ਦੀ ਸਿਰਜਣਾ ਕਰਨ ਦੀ ਲੋੜ ਹੈ! ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਵੀ ਦਿੱਤ ਗਿਆ ! ਇਸ ਮੌਕੇ
ਸੰਤ ਬਾਲ ਯੋਗੀ ਬਾਬਾ ਪਰਗਟ  ਨਾਥ ਡੇਰਾ ਬਾਬਾ ਲਾਲ ਨਾਥ ਰਹੀਮ ਪੁਰ (ਜਲੰਧਰ) ਅਤੇ ਸੰਤ ਮਲਕੀਤ ਨਾਥ ਗੱਦੀ ਨਸ਼ੀਨ ਧੂਣਾ ਸਾਹਿਬ ਵਾਲਮੀਕਿ ਆਸ਼ਰਮ (ਅੰਮ੍ਰਿਤਸਰ) ਵੀ ਵਿਸ਼ੇਸ਼ ਤੋਰ ਤੇ ਪਹੁੰਚੇ ! ਵੱਖ ਵੱਖ ਸੂਬੇਆਂ ਤੌਂ ਆਇ ਬੁਲਾਰੇ ਸਾਥੀਆਂ ਨੇ ਵੀ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਚਾਨਣਾ ਪਾਇਆ ! ਇਸ ਮੌਕੇ ਹੋਰਨਾਂ ਤੌਂ ਇਲਾਵਾ ਸੁਰਿੰਦਰ ਖੋਸਲਾ ਰਾਸ਼ਟਰੀ ਜਨਰਲ ਸਕੱਤਰ,ਗੁਰਦੇਵ ਮਾਲੜੀ,ਪ੍ਰੇਮ ਮਸੀਹ ਰਾਸ਼ਟਰੀ ਸਲਾਹਕਾਰ,ਰੂੜਾ ਰਾਮ ਗਿੱਲ ਰਾਸ਼ਟਰੀ ਸਕੱਤਰ,ਕੁਲਜੀਤ ਸਿੰਘ ਰਾਸ਼ਟਰੀ ਭਰਵਾਕਤਾ,ਹਰਵਿੰਦਰ ਮਾਨ ਉੱਪ ਪ੍ਰਧਾਨ ਪੰਜਾਬ, ਰਮਨ ਕੁਮਾਰ ਖੋਸਲਾ ਪ੍ਰਧਾਨ ਯੂਥ ਵਿੰਗ ਪੰਜਾਬ, ਜਸਪਾਲ ਸਿੰਘ ਬੱਗਣ ਸਕੱਤਰ ਪੰਜਾਬ,ਲਖਵੀਰ ਦੁਗਰੀ ਜੁਇੰਟ ਸਕੱਤਰ ਪੰਜਾਬ,ਇੰਦਰਜੀਤ ਸਿੰਘ ਮਾਨਾ ਤਲਵੰਡੀ ਜਨਰਲ ਸਕੱਤਰ ਪੰਜਾਬ,ਜਸਪਾਲ ਮੈਣਵਾਂ ਪ੍ਰਧਾਨ ਦੁਆਬਾ ਜੋਨ, ਮੰਗਤ ਰਾਮ ਕਲਿਆਣ ਜਨਰਲ ਸਕੱਤਰ ਭੱਠਾ ਮਜ਼ਦੂਰ ਵਿੰਗ ਪੰਜਾਬ,ਡਾ. ਸਰਵਣ ਸਿੰਘ ਯੂਥ ਅਗੂ ਪੰਜਾਬ, ਅੈਡਵੋਕੇਟ ਲਵਪ੍ਰੀਤ ਕੌਰ,ਅੈਡਵੋਕੇਟ ਰਫੀਕ ਅਜਾਦ,ਅੈਡਵੋਕੇਟ ਦੀਪੀ ਸੱਭਰਵਾਲ, ਕੇਵਲ ਕਿ੍ਸ਼ਨ ਸੱਭਰਵਾਲ ਸੀਨੀਅਰ ਆਗੂ, ਨਮਨ ਕਲਿਆਣ ਹੁਸ਼ਿਆਰਪੁਰ, ਸ਼ਰਨ ਗਿੱਲ ਸਰਾਇ ਖਾਸ, ਹਰਸ਼ ਕੁਮਾਰ, ਜੀਤ ਲਾਲ ਫੋਜੀ ਲੇਸੜੀ ਵਾਲ, ਹਰਨਾਮ ਸਿੰਘ ਸਾਬਕਾ ਸਰਪੰਚ ਚਕਰਾਲਾ,ਕਰਤਾਰ ਸਿੰਘ ਕਹਾਲੋੰ, ਸੂਬੇਦਾਰ ਸਾਧੂ ਸਿੰਘ,  ਜਸਵਿੰਦਰ ਬਾਗੜੀ ਪ੍ਰਧਾਨ ਜਿਲ੍ਹਾ ਕਪੂਰਥਲਾ,ਸੁਖਬੀਰ ਸਿੰਘ ਸਹੋਤਾ ਪ੍ਰਧਾਨ ਜਿਲ੍ਹਾ ਜਲੰਧਰ,ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਪੰਜਾਬ,ਮੀਨਾ ਕੁਮਾਰੀ ਸ਼ਹਿਰੀ ਪ੍ਰਧਾਨ ਮਹਿਲਾ ਵਿੰਗ ਕਰਤਾਰਪੁਰ ਆਦਿ ਮੋਜੂਦ ਸਨ!
seculartvindia
Author: seculartvindia

Leave a Comment

Voting poll

What does "money" mean to you?
  • Add your answer

latest news