
ਹੁਸ਼ਿਆਰਪੁਰ 18 ਅਪ੍ਰੈਲ, ( ਤਰਸੇਮ ਦੀਵਾਨਾ ) ‘ਬ੍ਰਹਮਗਿਆਨ ਦੀ ਪ੍ਰਾਪਤੀ ਨਾਲ, ਸਾਡੇ ਜੀਵਨ ਦਾ ਹਰ ਕਾਰਜ ਸਾਰਥਕ ਹੋ ਜਾਂਦਾ ਹੈ ਕਿਉਂਕਿ ਇਹ ਪਰਉਪਕਾਰ ਨਾਲ ਭਰਪੂਰ ਹੈ।’ ਉਪਰੋਕਤ ਸੰਦੇਸ਼ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਆਰਾ ਹਜ਼ਾਰਾਂ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ 16 ਅਪ੍ਰੈਲ ਨੂੰ ਪੱਛਮੀ ਵਿਹਾਰ, ਦਿੱਲੀ ਵਿਖੇ ਅਤੇ 9 ਅਪ੍ਰੈਲ ਨੂੰ ਵਿਵੇਕ ਵਿਹਾਰ ਵਿਖੇ ਹੋਏ ਸਤਿਸੰਗ ਦੌਰਾਨ ਦਿੱਤਾ ਗਿਆ ਸੀ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਾਮਿਲ ਹੋ ਕੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਇਲਾਹੀ ਦਰਸ਼ਨਾਂ ਅਤੇ ਪਾਵਨ ਪ੍ਰਵਚਨਾਂ ਦਾ ਆਨੰਦ ਮਾਣਿਆ। ਸਤਿਗੁਰੂ ਮਾਤਾ ਜੀ ਨੇ ਜੀਵਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਫਰਮਾਇਆ ਕਿ ਜਦੋਂ ਅਸੀਂ ਪ੍ਰਮਾਤਮਾ ਦੀ ਪੂਜਾ ਕਰਦੇ ਹਾਂ ਅਤੇ ਗੁਰਮਤਿ ਦ੍ਰਿਸ਼ਟੀ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਾਂ ਤਾਂ ਸਾਡਾ ਜੀਵਨ ਸਹੀ ਅਰਥਾਂ ਵਿੱਚ ਸਫ਼ਲ ਜੀਵਨ ਬਣਦਾ ਹੈ। ਬ੍ਰਹਮ ਨਾਲ ਅਭੇਦ ਹੋ ਕੇ, ਅਸੀਂ ਆਪਣੇ ਜੀਵਨ ਵਿੱਚ ਅਨੰਦ ਦੀ ਅਵਸਥਾ ਪ੍ਰਾਪਤ ਕਰਦੇ ਹਾਂ। ਬ੍ਰਹਮਗਿਆਨ ਦੀ ਪ੍ਰਾਪਤੀ ਨਾਲ ਸਾਡੇ ਜੀਵਨ ਦਾ ਹਰ ਕਾਰਜ ਸਾਰਥਿਕ ਹੋ ਜਾਂਦਾ ਹੈ ਕਿਉਂਕਿ ਇਹ ਪਰਉਪਕਾਰ ਨਾਲ ਭਰਪੂਰ ਹੁੰਦਾ ਹੈ।ਇਸ ਸੰਤ ਸਮਾਗਮ ਵਿੱਚ ਸਥਾਨਕ ਪਤਵੰਤੇ ਸੱਜਣਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਸਤਿਗੁਰੂ ਮਾਤਾ ਜੀ ਦਾ ਪਾਵਨ ਆਸ਼ੀਰਵਾਦ ਪ੍ਰਾਪਤ ਕੀਤਾ। ਵਿਵੇਕ ਵਿਹਾਰ ਦੇ ਸੰਯੋਜਕ ਸਤਿਕਾਰਯੋਗ ਭੈਣ ਆਸ਼ਾ ਗੁਜਰਾਲ ਅਤੇ ਪੱਛਮ ਵਿਹਾਰ ਦੇ ਸਥਾਨਕ ਸੰਯੋਜਕ ਸਤਿਕਾਰਯੋਗ ਸੁਰਿੰਦਰ ਖੁਰਾਣਾ ਨੇ ਸਮਾਗਮ ਵਿੱਚ ਹਾਜ਼ਰ ਸਮੂਹ ਸ਼ਖ਼ਸੀਅਤਾਂ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਆਪਣੀਆਂ ਜਨ ਕਲਿਆਣ ਪ੍ਰਚਾਰ ਯਾਤਰਾਵਾਂ ਰਾਹੀਂ ਸਮੁੱਚੀ ਮਾਨਵ ਜਾਤੀ ਨੂੰ ਪਿਆਰ, ਏਕਤਾ, ਸਰਬ-ਸਾਂਝੀਵਾਲਤਾ ਵਾਲਾ ਜੀਵਨ ਜਿਉਣ ਲਈ ਪ੍ਰੇਰਿਤ ਕਰ ਰਹੇ ਹਨ, ਜੋ ਕਿ ਅਜੋਕੇ ਸਮੇਂ ਵਿੱਚ ਵੀ ਬਹੁਤ ਜ਼ਰੂਰੀ ਹੈ।
ਫ਼ੋਟੋ: ਸੰਤ ਨਿਰੰਕਾਰੀ ਸਤਿਸੰਗ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ।