February 23, 2026 1:09 am

ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ’ਚ ਦੇਸ਼ ਦੇ 250 ਸਾਈਕਲਿਸਟ ਲੈਣਗੇ ਹਿੱਸਾ-ਪਰਮਜੀਤ ਸੱਚਦੇਵਾ

Share:

ਹੁਸ਼ਿਆਰਪੁਰ 7 ਅਪ੍ਰੈਲ ( ਤਰਸੇਮ ਦੀਵਾਨਾ ) ਹਮੇਸ਼ਾ ਸਮਾਜ ਸੁਧਾਰ ਦਾ ਸੁਨੇਹਾ ਦੇਣ ਅਤੇ ਆਮ ਲੋਕਾਂ ਦੀ ਬੇਹਤਰੀ ਲਈ ਯਤਨਸ਼ੀਲ ਰਹਿਣ ਵਾਲੇ ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਹੁਣ 9 ਅਪ੍ਰੈਲ ਦਿਨ ਐਤਵਾਰ ਨੂੰ 100 ਕਿਲੋਮੀਟਰ ਦੀ ‘ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ-2023 ’ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ, ਜਿਸ ਪ੍ਰਤੀ ਜਾਣਕਾਰੀ ਦੇਣ ਲਈ ਅੱਜ ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਬੂਲਾਵੜੀ ਸਥਿਤ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿਖੇ ਪ੍ਰੈੱਸ ਕਾਂਨਫਰੰਸ ਕੀਤੀ ਗਈ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਦੱਸਿਆ ਗਿਆ ਕਿ ‘ ਥਿੰਕ ਗ੍ਰੀਨ, ਵੈੱਲਕਮ ਟੂ ਸਾਈਕਲਗੜ੍ਹ ’ ਦੇ ਸਲੋਗਨ ਹੇਠ ਕਰਵਾਈ ਜਾ ਰਹੀ ਇਹ 100 ਕਿਲੋਮੀਟਰ ਦੀ ਸਾਈਕਲਿੰਗ ਪ੍ਰਤੀਯੋਗਤਾ ਦੇਸ਼ ਦੀ ਪਹਿਲੀ ਪ੍ਰਤੀਯੋਗਤਾ ਹੈ ਜਿਸ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ ਅਤੇ ਇਸ ਦੌਰਾਨ ਆਉਣ ਵਾਲਾ ਪੂਰਾ ਖਰਚ ਫਿੱਟ ਬਾਈਕਰ ਕਲੱਬ ਵੱਲੋਂ ਕੀਤਾ ਜਾਵੇਗਾ, ਉਨ੍ਹਾਂ
ਦੱਸਿਆ ਕਿ ਦੇਸ਼ ਦੇ ਵੱਖ-ਵੱਖ 35 ਸ਼ਹਿਰਾਂ ਤੋਂ 250 ਦੇ ਲੱਗਭੱਗ ਸਾਈਕਲਿਸਟ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚ 9 ਔਰਤ ਸਾਈਕਲਿਸਟ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਸਾਈਕਲਿੰਗ ਦੀ ਜਰਸੀ, ਠਹਿਰਨ ਦਾ ਪ੍ਰਬੰਧ ਅਤੇ ਖਾਣਾ-ਪੀਣਾ ਬਿਲਕੁਲ ਫ੍ਰੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 100 ਕਿਲੋਮੀਟਰ ਦੀ ਰੇਸ ਪੂਰੀ ਕਰਨ ਵਾਲੇ ਸਾਰੇ ਸਾਈਕਲਿਸਟਾਂ ਨੂੰ ਮੈਡਲ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਕਸ਼ਮੀਰ
ਤੋਂ ਕੰਨਿਆਕੁਮਾਰੀ ਤੱਕ ਸਾਈਕਲਿੰਗ ਕਰਨ ਵਾਲੀ ਰਾਵੀ (8 ਸਾਲ) ਵੀ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲਵੇਗੀ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਐਤਵਾਰ ਸਵੇਰੇ 6 ਵਜੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਇਸ ਸਾਈਕਲ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਸਾਈਕਲਿਸਟਾਂ ਨੂੰ ਸੱਚਦੇਵਾ ਸਟਾਕਸ ਦੇ ਬੂਲਾਵਾੜੀ ਸਥਿਤ ਮੁੱਖ ਦਫਤਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਅਤੇ 100 ਕਿਲੋਮੀਟਰ ਦੀ ਇਸ ਰੇਸ ਨੂੰ ਪੂਰਾ ਕਰਨ ਦਾ ਸਮਾਂ 7.30 ਘੰਟੇ ਤੈਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਸ਼ੁਰੂ ਹੋਣ ਵਾਲੀ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟ ਮਾਹਿਲਪੁਰ, ਗੜ੍ਹਸ਼ੰਕਰ ਤੋਂ ਹੁੰਦੇ ਹੋਏ ਸਮੁੰਦੜਾ ਤੱਕ 50 ਕਿਲੋਮੀਟਰ ਦਾ ਸਫਰ ਤੈਅ ਕਰਨਗੇ ਅਤੇ ਫਿਰ ਉੱਥੋ ਵਾਪਿਸ ਹੁਸ਼ਿਆਰਪੁਰ ਤੱਕ 50 ਕਿਲੋਮੀਟਰ ਦਾ ਸਫਰ ਤੈਅ ਕਰਕੇ 100 ਕਿਲੋਮੀਟਰ ਪੂਰਾ ਕਰਨਗੇ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੀ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਐੱਸ.ਐੱਸ.ਪੀ.ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਨੇ ਯਕੀਨ ਦਿਵਾਇਆ ਹੈ ਕਿ ਇਸ ਸਾਈਕਲਿੰਗ ਪ੍ਰਤੀਯੋਗਤਾ ਵਿੱਚ ਟ੍ਰੈਫਿਕ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਜਦੋਂ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇੱਕ ਐਬੂਲੈਂਸ ਸਾਈਕਲਿਸਟਾਂ ਦੇ ਨਾਲ-ਨਾਲ ਚੱਲੇਗੀ। ਇਸ ਮੌਕੇ ਉੱਤਮ ਸਿੰਘ ਸਾਬੀ, ਮੁਨੀਰ ਨਜ਼ਰ, ਅਮਰਿੰਦਰ ਸੈਣੀ, ਤਰਲੋਚਨ ਸਿੰਘ, ਗੁਰਮੇਲ ਸਿੰਘ, ਜਸਮੀਤ ਬੱਬਰ, ਸੰਜੀਵ ਸੋਹਲ ਆਦਿ ਵੀ ਇਸ ਮੌਕੇ ਹਾਜਰ ਸਨ। ਇੱਥੇ ਦੱਸ ਦਈਏ ਕਿ ਫਿੱਟ ਬਾਈਕਰ ਕਲੱਬ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮ, ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ, ਡੈੱਮਾਂ ਦੀ ਸਾਫ ਸਫਾਈ, ਕਰੋਨਾ ਦੀ ਵੈਕਸੀਨੇਸ਼ਨ ਪ੍ਰਤੀ ਜਾਗਰੂਕਤਾ ਮੁਹਿੰਮ, ਵਾਤਾਵਰਣ ਦੀ ਸਾਂਭ-ਸੰਭਾਲ ਦਾ ਸੁਨੇਹਾ ਦੇਣ ਦੇ ਉੱਦਮ ਸਮੇਂ-ਸਮੇਂ ਕੀਤੇ ਜਾਂਦੇ ਰਹੇ ਹਨ।
ਕੈਪਸ਼ਨ-ਸਾਈਕਲਿੰਗ ਪ੍ਰਤੀਯੋਗਤਾ ਬਾਰੇ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਸੱਚਦੇਵਾ ਅਤੇ ਹੋਰ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news