
ਹੁਸ਼ਿਆਰਪੁਰ 7 ਅਪ੍ਰੈਲ ( ਤਰਸੇਮ ਦੀਵਾਨਾ ) ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਦੁਆਰਾ ਲਿਖਿਆ ਗਿਆ ਭਾਰਤ ਦਾ ਸੰਵਿਧਾਨ ਦੀ ਪੂਰੀ ਦੁਨੀਆ ਵਿੱਚ ਮਾਨਤਾ ਹੈ ! ਬਾਬਾ ਸਾਹਿਬ ਨੇ ਦੱਬੇ ਕੁਚਲੇ ਅਤੇ ਪਛੜੇ ਵਰਗ ਨੂੰ ਬਰਾਬਰਤਾ ਦੇ ਹੱਕ ਸੰਵਿਧਾਨ ਰਾਹੀਂ ਲੈ ਕੇ ਦਿੱਤੇ ! ਸਾਨੂੰ ਸਾਰਿਆਂ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਜੇਕਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਤਾਂ ਆਪਣੇ ਬੱਚਿਆਂ ਨੂੰ ਵੱਧ ਤੋ ਵੱਧ ਪੜ੍ਹਾਓ ਇਹਨਾ ਗੱਲਾ ਦਾ ਪ੍ਰਗਟਾਵਾ ਸਤਿਗੁਰੂ ਰਵਿਦਾਸ ਭਵਨ ਭੀਮ ਨਗਰ ਦੇ ਪ੍ਰਧਾਨ ਅਤੇ ਲਾਇਨ ਰਣਜੀਤ ਸਿੰਘ ਰਾਣਾ ਨੇ ਇੱਕ ਮਿਲਣੀ ਦੌਰਾਨ ਕੀਤਾ ! ਉਹਨਾ ਕਿਹਾ ਕਿ ਭਾਰਤ ਦਾ ਸੰਵਿਧਾਨ ਸਰਬਉਤਮ ਸੰਵਿਧਾਨ ਹੈ ! ਬਾਬਾ ਸਾਹਿਬ ਵਲੋ ਲਿਖੇ ਸੰਵਿਧਾਨ ਦੁਆਰਾ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਬਰਾਬਰਤਾ ਦੇ ਹੱਕ ਦਿੱਤੇ ਗਏ ਹਨ! ਉਹਨਾ ਕਿਹਾ ਕਿ ਭਾਰਤ ਦੇ ਸਵਿਧਾਨ ਨਿਰਮਾਤਾ, ਯੁੱਗ ਪੁਰਸ਼, ਗਰੀਬਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਨੇ ਗਰੀਬ ਸਮਾਜ ਲਈ ਆਪਣੇ ਪ੍ਰੀਵਾਰ ਤੱਕ ਦੀ ਵੀ ਪ੍ਰਵਾਹ ਨਹੀ ਕੀਤੀ ਉਹਨਾ ਨੇ ਗਰੀਬ ਸਮਾਜ ਦੀ ਖਾਤਿਰ ਆਪਣੇ ਬੱਚਿਆਂ ਨੂੰ ਵੀ ਕੁਰਬਾਨ ਕਰ ਦਿੱਤਾ । ਉਹਨਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ । ਉਹਨਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾ ਵਿੱਚ ਸਵਿਧਾਨ ਪੜ੍ਹਾਉਣਾ ਲਾਜ਼ਮੀ ਕੀਤਾ ਜਾਵੇ ਤਾ ਕਿ ਬੱਚਿਆਂ ਨੂੰ ਕਾਨੂੰਨ ਵਾਰੇ ਜਾਣਕਾਰੀ ਹੋ ਸਕੇ । ਉਹਨਾ ਕਿਹਾ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਵੀ ਸਵਿਧਾਨ ਨੇ ਹੀ ਲੈ ਕੇ ਦਿੱਤਾ ਉਹਨਾ ਕਿਹਾ ਕਿ ਸਵਿਧਾਨ ਦੀ ਬਦੋਲਤ ਹੀ ਅੱਜ ਦੀ ਅੋਰਤ ਵੱਡੇ ਵੱਡੇ ਅਹੁਦਿਆਂ ਤੇ ਬੈਠਕੇ ਕੰਮ ਕਰ ਰਹੀ ਹੈ ।