November 22, 2025 10:08 am

ਜੀ.ਡੀ.ਆਰ. ਕਾਨਵੈਂਟ ਸੀ. ਸੈ. ਸਕੂਲ ਵਿਖੇ ਮਨਾਇਆ ਅੰਤਰਰਾਸ਼ਟਰੀ ਮਜ਼ਦੂਰ ਦਿਵਸ

Share:

ਫਗਵਾੜਾ (1 ਮਈ): ਅੱਜ ਜੀ.ਡੀ.ਆਰ. ਕਾਨਵੈਂਟ ਸੀ. ਸੈ. ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਮੈਰੀਗੋਲਡ ਸਦਨ ਦੀ ਇੰਚਾਰਜ ਮੈਡਮ ਪਰਮਿੰਦਰ ਕੌਰ ਦੀ ਦੇਖ-ਰੇਖ ਹੇਠ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ | ਅੱਠਵੀਂ ਜਮਾਤ ਦੀ ਵਿਦਿਆਰਥਣ ਇਸ਼ਮੀਨ ਕੌਰ ਨੇ ਬੱਚਿਆਂ ਨੂੰ ਇਸ ਦਿਵਸ ਦੀ ਮਹੱਤਤਾ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਕਾਮਿਆਂ ਨੂੰ ਸਿਰਫ਼ ਅੱਠ ਘੰਟੇ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ ਅਤੇ ਇਸ ਨਾਲ ਮਜ਼ਦੂਰਾਂ ਨੂੰ ਇੱਕ ਦਿਨ ਵਿੱਚ ਕੀਤੀਆਂ ਗਈਆਂ ਕਈ ਗਤੀਵਿਧੀਆਂ ਦੇ ਦਬਾਅ ਤੋਂ ਰਾਹਤ ਮਿਲਦੀ ਹੈ। ਵਿਦਿਆਰਥਣ ਸਿਮਰਨਜੀਤ ਨੇ ਪ੍ਰਾਰਥਨਾ ਸਭਾ ਦੌਰਾਨ ਬੱਚਿਆਂ ਨੂੰ ਇਸ ਸਬੰਧੀ ਸਵਾਲ ਵੀ ਪੁੱਛੇ, ਜਿਨ੍ਹਾਂ ਦਾ ਬੱਚਿਆਂ ਨੇ ਬੜੀ ਉਤਸੁਕਤਾ ਨਾਲ ਜਵਾਬ ਦਿੱਤਾ ।  ਇਸ ਦੇ ਨਾਲ ਹੀ ਸਕੂਲ ਦੀ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਸਰਕਾਰ ਵੱਲੋਂ ਮਜ਼ਦੂਰਾਂ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਦਿੱਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਮਿਹਨਤੀ ਵਿਅਕਤੀ ਮੁਸੀਬਤ ਵਿੱਚ ਆਉਣ ‘ਤੇ ਕਦੇ ਘਬਰਾਉਂਦਾ ਨਹੀਂ। ਉਨ੍ਹਾਂ ਨੂੰ ਆਪਣੀ ਮਿਹਨਤ ‘ਤੇ ਪੂਰਾ ਭਰੋਸਾ ਹੁੰਦਾ ਹੈ | ਇਸ ਲਈ ਸਾਨੂੰ ਵੀ ਮਿਹਨਤੀ ਲੋਕਾਂ ਦੇ ਜੀਵਨ ‘ਚੋਂ ਸਮਰਪਣ, ਉੱਦਮ, ਹਿੰਮਤ ਵਰਗੇ ਗੁਣ ਅਪਣਾ ਕੇ ਆਪਣੇ ਜੀਵਨ ‘ਚ ਇਕ ਮਹਾਨ ਮੁਕਾਮ ਹਾਸਲ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਹਮੇਸ਼ਾਂ ਉਨ੍ਹਾਂ ਮਿਹਨਤੀ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਘਰ ਜਾਂ ਘਰ ਤੋਂ ਬਾਹਰ ਕੰਮ ਕਰਦੇ ਹਨ | ਇਸ ਦੇ ਨਾਲ ਹੀ ਬੱਚਿਆਂ ਨੇ ਸਕੂਲ ‘ਚ ਕੰਮ ਕਰਦੇ ਵਰਕਰਾਂ ਪ੍ਰਤੀ ਵੀ ਆਪਣਾ ਸਤਿਕਾਰ ਪ੍ਰਗਟਾਇਆ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news