August 24, 2026 8:37 am

ਗਹਿਲੋਤ ਖ਼ਿਲਾਫ਼ ‘ਰਾਵਣ’ ਵਾਲੀ ਟਿੱਪਣੀ ’ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵਿਰੁੱਧ ਕੇਸ ਦਰਜ

Share:

ਜੈਪੁਰ, 30 ਅਪਰੈਲ/ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਹਾਲ ਹੀ ’ਚ ਹੋਈ ਇਕ ਰੈਲੀ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਟਿੱਪਣੀ ਕਰਨ ’ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਿਰੁੱਧ ਇਕ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਦੇ ਸੂਤਰਾਂ ਨੇ ਦਿੱਤੀ। ਇਹ ਐੱਫਆਈਆਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸੁਰੇਂਦਰ ਸਿੰਘ ਜਦਾਵਤ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। ਚਿਤੌੜਗੜ੍ਹ ਵਿੱਚ ਭਾਜਪਾ ਦੀ ਜਨ ਆਕ੍ਰੋਸ਼ ਰੈਲੀ ਵਿੱਚ ਸ਼ੇਖਾਵਤ ਨੇ ਕਥਿਤ ਤੌਰ ’ਤੇ ਗਹਿਲੋਤ ਨੂੰ ‘ਰਾਜਸਥਾਨ ਵਿੱਚ ਸਿਆਸਤ ਦਾ ਰਾਵਣ’ ਕਿਹਾ ਸੀ ਅਤੇ ਲੋਕਾਂ ਨੂੰ ਸੂਬੇ ਵਿੱਚ ਰਾਮ ਰਾਜ ਕਾਇਮ ਕਰਨ ਦਾ ਹੋਕਾ ਦਿੱਤਾ ਸੀ। ਜਦਾਵਤ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਰਾਜਸਥਾਨ ਦੇ ਮੁੱਖ ਮੰਤਰੀ ਖ਼ਿਲਾਫ਼ ਅਜਿਹੀ ਮਾੜੀ ਭਾਸ਼ਾ ਦਾ ਇਸਤੇਮਾਲ ਕਰਨ ਲਈ ਮੈਂ ਅੱਜ ਰਾਤ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਿਰੁੱਧ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਭਾਜਪਾ ਦੀ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ।’’-ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news