ਭਾਰਤੀ ਫੌਜ ਦੇ ਜਵਾਨ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਣਗੇ – ਪੰਜ ਸਾਲ ਪਹਿਲਾਂ ਪਾਬੰਦੀ ਲਾਈ ਸੀ

ਭਾਰਤੀ ਫੌਜ ਦੇ ਜਵਾਨ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਣਗੇ। ਇਸ ’ਤੇ ਪੰਜ ਸਾਲ ਪਹਿਲਾਂ ਪਾਬੰਦੀ ਲਾਈ ਗਈ ਸੀ। ਫੌਜ ਨੇ ਸਾਲ 2020 ਵਿਚ ਲੱਗੀ ਪਾਬੰਦੀ ਕੁਝ ਸ਼ਰਤਾਂ ਤਹਿਤ ਹਟਾ ਦਿੱਤੀ ਹੈ। ਫੌਜ ਦੇ ਜਵਾਨਾਂ ਨੂੰ ਇੰਸਟਾਗਰਾਮ ’ਤੇ ਰੀਲ, ਫੋਟੋ ਤੇ ਵੀਡੀਓ ਦੇਖਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਉਹ ਇੰਸਟਾਗਰਾਮ ’ਤੇ ਟਿੱਪਣੀ ਨਹੀਂ ਕਰ ਸਕਣਗੇ। ਫੌਜ ਦੇ ਜਵਾਨ ਵਟਸ ਐਪ ਤੇ ਟੈਲੀਗਰਾਮ ’ਤੇ ਜਾਣਕਾਰੀ ਸਾਂਝੀ ਕਰ ਸਕਣਗੇ ਪਰ ਇਹ ਜਾਣਕਾਰੀ ਆਮ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਐਕਸ ਤੇ ਯੂਟਿਊਬ ਦੀ ਵਰਤੋਂ ਸਿਰਫ ਜਾਣਕਾਰੀ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਰ ਐਪਸ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

seculartvindia
Author: seculartvindia

Leave a Comment