
ਨਵੀਂ ਦਿੱਲੀ, 30 ਅਗਸਤ/ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਚੀਨ ਵੱਲੋਂ ਜਾਰੀ ਨਕਸ਼ੇ ’ਚ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚੀਨ ਨੂੰ ਆਪਣਾ ਹਿੱਸਾ ਦਿਖਾਉਣ ਦਾ ਮਾਮਲਾ ਕਾਫੀ ਗੰਭੀਰ ਹੈ ਪਰ ਚੀਨ ਨੇ ਪਹਿਲਾਂ ਹੀ ਭਾਰਤ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਲੱਦਾਖ ਦੀ ਜ਼ਮੀਨ ਹੜੱਪ ਲਈ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ‘ਤੇ ਕੁਝ ਕਹਿਣਾ ਚਾਹੀਦਾ ਹੈ। ਸ੍ਰੀ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, ‘’ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਲੱਦਾਖ ‘ਚ ਇਕ ਇੰਚ ਵੀ ਜ਼ਮੀਨ ਨਹੀਂ ਗਈ ਹੈ। ਇਹ ਬਿਲਕੁਲ ਝੂਠ ਹੈ। ਪੂਰਾ ਲੱਦਾਖ ਜਾਣਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ ਹੜੱਪੀ ਹੈ।’’ ਉਨ੍ਹਾਂ ਕਿਹਾ, ‘’ਨਕਸ਼ੇ ਦਾ ਮਾਮਲਾ ਗੰਭੀਰ ਹੈ ਪਰ ਅਸਲ ’ਚ ਚੀਨ ਨੇ ਸਾਡੀ ਜ਼ਮੀਨ ਹੜੱਪ ਲਈ ਹੈ।’ ਪ੍ਰਧਾਨ ਮੰਤਰੀ ਨੂੰ ਇਸ ‘ਤੇ ਕੁਝ ਕਹਿਣਾ ਚਾਹੀਦਾ ਹੈ।’