
ਹੁਸ਼ਿਆਰਪੁਰ 29 ਅਗਸਤ (ਤਰਸੇਮ ਦੀਵਾਨਾ) ਦੇਸ਼ ਦੀ ਸੁਰੱਖਿਆ ਲਈ ਜਾਨਾਂ ਵਾਰਨ ਵਾਲੇ ਪਰਿਵਾਰਾਂ ਦਾ ਸਮਾਜ ਹਮੇਸ਼ਾ ਰਿਣੀ ਰਹੇਗਾ। ਅੱਜ ਭੈਣਾਂ ਸਰਹੱਦੀ ਸੁਰੱਖਿਆ ਬਲਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਮਾਣ ਮਹਿਸੂਸ ਕਰ ਰਹੀਆਂ ਹਨ। ਉਪਰੋਕਤ ਸ਼ਬਦ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸਾਬਕਾ ਕੌਂਸਲਰ ਨੀਤੀ ਤਲਵਾੜ ਦੀ ਪ੍ਰਧਾਨਗੀ ਹੇਠ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਲਈ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ। ਵਿਜੇ ਸਾਂਪਲਾ ਨੇ ਕਿਹਾ ਕਿ ਪਿਛਲੇ 14 ਸਾਲਾਂ ਤੋਂ ਹਰ ਸਾਲ ਨੀਤੀ ਤਲਵਾੜ ਆਪਣੀਆਂ ਸਹੇਲੀਆ ਨਾਲ ਮਿਲ ਕੇ ਇਨ੍ਹਾਂ ਭਰਾਵਾਂ ਨੂੰ ਰੱਖੜੀ ਬੰਨ੍ਹਦੀ ਹੈ ਉਹਨਾ ਕਿਹਾ ਕਿ ਬੇਸ਼ੱਕ ਇਹ ਰਿਸ਼ਤਾ ਖੂਨ ਦਾ ਨਹੀਂ ਹੈ ਸਗੋਂ ਮਾਂ-ਭੂਮੀ ਦਾ ਕਰਜ਼ਾ ਚੁਕਾ ਰਹੇ ਇਨ੍ਹਾਂ ਭਰਾਵਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਯੁਵਕ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਸੰਜੀਵ ਤਲਵਾੜ ਨੇ ਕਿਹਾ ਕਿ ਇੱਕ ਸੈਨਿਕ ਹਰ ਭਾਰਤੀ ਲਈ ਉਸ ਦਾ ਰੋਲ ਮਾਡਲ ਹੁੰਦਾ ਹੈ, ਜੋ ਬਹਾਦਰ ਸੈਨਿਕ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਹਨ, ਉਹ ਸਾਡੇ ਨੌਜਵਾਨਾਂ ਲਈ ਰੋਲ ਮਾਡਲ ਹਨ। ਇਸ ਮੌਕੇ ਨੀਤੀ ਤਲਵਾੜ ਨੇ ਕਿਹਾ ਕਿ ਸਾਨੂੰ ਪੁਰਾਤਨ ਸਮੇਂ ਤੋਂ ਹੀ ਬੁਰਾਈ ਨੂੰ ਖਤਮ ਕਰਨ ਲਈ ਭਾਰਤ ਦੀਆਂ ਨਾਇਕਾਵਾਂ ਦੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ।
ਉਹਨਾ ਕਿਹਾ ਕਿ ਮੌਜੂਦਾ ਸਮੇਂ ਵਿਚ ਵੀ ਮਾਂ ਦੁਰਗਾ ਦੀਆਂ ਕੁਝ ਅਜਿਹੀਆਂ ਹੀ ਔਰਤਾਂ ਸਰਹੱਦੀ ਸੁਰੱਖਿਆ ਬਲ ਰਾਹੀਂ ਦੇਸ਼ ਦੀਆਂ ਸਰਹੱਦਾਂ ਦੀ ਦੁਸ਼ਮਣਾਂ ਤੋਂ ਰਾਖੀ ਲਈ ਕੜਾਕੇ ਦੀ ਸਰਦੀ ਅਤੇ ਕੜਕਦੀ ਗਰਮੀ ਵਿਚ ਸਰਹੱਦਾਂ ‘ਤੇ ਪਹਿਰਾ ਦੇ ਰਹੀਆਂ ਹਨ। ਨੀਤੀ ਤਲਵਾੜ ਨੇ ਕਿਹਾ ਕਿ ਰੱਖੜੀ ਦੇ ਪਵਿੱਤਰ ਧਾਗੇ ਦੇ ਨਾਲ-ਨਾਲ ਅਸੀਂ ਆਪਣੇ ਭਰਾਵਾਂ ਦੇ ਗੁੱਟ ‘ਤੇ ਦੇਸ਼ ਦੀ ਰੱਖਿਆ ਕਰਨ ਦੀ ਕਸਮ ਦਾ ਧਾਗਾ ਵੀ ਬੰਨ੍ਹਿਆ ਹੈ।ਇਸ ਮੌਕੇ ਕੈਂਪਸ ਕਮਾਂਡੈਂਟ ਆਜ਼ਾਦ ਸਿੰਘ ਮਲਿਕ ਨੇ ਸਾਰੀਆਂ ਭੈਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਦੇਸ਼ ਦੇ ਲੋਕ ਦੇਸ਼ ਦੇ ਵੱਖ-ਵੱਖ ਕੋਨੇ-ਕੋਨੇ ਆਪਣੀ ਮਾਤ ਭੂਮੀ ਦੀ ਰਾਖੀ ਲਈ ਯਤਨਸ਼ੀਲ ਹਾ ਅਤੇ ਇਹ ਵੀ ਹੈ ਕਿ ਤਿਉਹਾਰਾਂ ਦੌਰਾਨ ਹਰ ਸੈਨਿਕ ਨੂੰ ਪਰਿਵਾਰ ਦੀ ਘਾਟ ਮਹਿਸੂਸ ਹੁੰਦੀ ਹੈ, ਪਰ ਦੇਸ਼ ਵਾਸੀਆਂ ਵੱਲੋਂ ਦਿੱਤਾ ਗਿਆ ਇਹ ਪਿਆਰ ਹਮੇਸ਼ਾ ਸਾਡੇ ਨਾਲ ਰਹੇਗਾ ਅਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਪ੍ਰੇਰਨਾ ਦਿੰਦਾ ਹੈ। ਨੀਤੀ ਤਲਵਾੜ ਨੇ ਬੀ.ਐਸ.ਐਫ ਨਾਲ ਪਿਛਲੇ 14 ਸਾਲਾਂ ਤੋਂ ਜੋ ਰਿਸ਼ਤਾ ਕਾਇਮ ਕੀਤਾ ਹੈ, ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ, ਇਸ ਮੌਕੇ ਅਸ਼ਵਨੀ ਓਹਰੀ, ਪ੍ਰਿਆ ਸੈਣੀ ਸਰਬਜੀਤ ਕੌਰ ਸ਼ਿਵਮ ਓਹਰੀ ਰਾਕੇਸ਼ ਸਹਾਰਨ, ਭੁਪਿੰਦਰ ਸਿੰਘ, ਊਸ਼ਾ ਕਿਰਨ ਸੂਦ, ਮੁਸਕਾਨ ਪਰਾਸ਼ਰ ਆਦਿ ਵੀ ਹਾਜ਼ਰ ਸਨ।
ਫੋਟੋ : ਅਜਮੇਰ