August 25, 2026 11:59 am

ਵੈਸਟ ਕੈਰੀ ਟਾਊਨ ਨੌਰਥ ਕੈਰੋਲਾਈਨਾ ਤੋ ਟਾਊਨ ਕੌਂਸਲ ਤੋ ਭਾਰਤੀ- ਅਮਰੀਕਨ  ਉਮੀਦਵਾਰ ਸਾਰਿਕਾ ਬਾਂਸਲ ਹੋਈ ਨਸ਼ਲੀ ਵਿਤਕਰੇ ਦੀ ਸ਼ਿਕਾਰ

Share:

ਨਿਊਯਾਰਕ, 29 ਅਗਸਤ (ਰਾਜ ਗੋਗਨਾ)—ਅਮਰੀਕਾ ਦੇ ਸੂਬੇ ਨੌਰਥ ਕੈਰੋਲਾਈਨਾ ਦੀ ਸਿਟੀ ਕੌਂਸਲ ਦੀ ਕੈਰੀ ਟਾਊਨ ਤੋਂ ਚੋਣ ਲੜ ਰਹੀ ਭਾਰਤੀ ਮੂਲ ਦੀ ਮਹਿਲਾ ਸਾਰਿਕਾ ਬਾਂਸਲ ਦੇ ਪੋਸਟਰਾਂ ‘ਤੇ ਕਾਲਖ ਮਲਣ ਅਤੇ ਕਾਲੇ ਮੂਲ ਦੀਆਂ ਤਸਵੀਰਾਂ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਰੀ ਟਾਊਨ ਕੌਂਸਲ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਵਾਲੀ ਭਾਰਤੀ- ਅਮਰੀਕਨ ਸਾਰਿਕ ਬਾਂਸਲ ਇਕੋ ਇਕ ਹੀ ਉਮੀਦਵਾਰ ਹੈ ਜੋ ਗੋਰਿਆਂ ਨਾਲ ਸਬੰਧਤ ਨਹੀਂ ਹੈ। ਜੋ  ਵੈਸਟ ਕੈਰੀ ਦੇ ਹਾਈਕਰਾਫਟ ਵਿਲੇਜ ਦੇ ਨੇੜੇ ਸਾਰਿਕਾ ਬਾਂਸਲ ਦੇ ਪ੍ਰਚਾਰ ਨਾਲ ਸਬੰਧਤ ਪੋਸਟਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉੱਥੇ ਲੱਗੇ ਪੋਸਟਰ ਵਿੱਚ ਲੱਗੀ ਭਾਰਤੀ ਮੂਲ ਦੀ  ਸਾਰਿਕਾ ਬਾਂਸਲ ਦੀ ਤਸਵੀਰ ਨੂੰ ਫਾੜਨ ਦਾ ਯਤਨ ਕੀਤਾ ਗਿਆ ਅਤੇ ਫਿਰ ਉਸ ਦੇ ਉਪਰ ਇਕ ਬਲ਼ੈਕ ਮੂਲ ਦੀ ਲੜਕੀ ਦੀ ਤਸਵੀਰ ਚਿਪਕਾ ਦਿੱਤੀ ਗਈ।
seculartvindia
Author: seculartvindia

Leave a Comment

Voting poll

[democracy id="1"]

latest news