
(ਛੱਤੀਸਗੜ੍ਹ), 30 ਅਪਰੈਲ/ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਜ ਕਬਾਇਲੀ ਨੇਤਾ ਨੰਦ ਕੁਮਾਰ ਵੱਲੋਂ ਭਾਜਪਾ ਤੋਂ ਅਸਤੀਫ਼ੇ ਨੂੰ ਲੈ ਕੇ ਭਗਵਾ ਪਾਰਟੀ ’ਤੇ ਨਿਸ਼ਾਨਾ ਸੇਧਿਆ ਹੈ। ਸ੍ਰੀ ਬਘੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘‘ਮਨ ਕੀ ਬਾਤ’’ ਦੇ 100ਵੇਂ ਐਪੀਸੋਡ ਉੱਤੇ ਵਿਅੰਗ ਕਰਦਿਆਂ ਟਵੀਟ ਕੀਤਾ, ‘‘ਅੱਜ ਨੰਦ ਕੁਮਾਰ ਸਾਈ ਜੀ ਨੇ ਕਬਾਇਲੀਆਂ ਦੇ ਨਾਲ-ਨਾਲ ਆਪਣੇ ‘‘ਮਨ ਕੀ ਬਾਤ’’ ਵੀ ਕਹਿ ਦਿੱਤੀ ਹੈ।’’ ਦੱਸਣਯੋਗ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਭਾਜਪਾ ਨੇਤਾ ਨੰਦ ਕੁਮਾਰ ਸਾਈ ਨੇ ਅੱਜ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਾਈ ਨੇ ਆਖਿਆ ਹੈ ਕਿ ਉਨ੍ਹਾਂ ਦਾ ਅਕਸ ਖਰਾਬ ਕਰਨ ਦੇ ਨਾਲ ਭਾਜਪਾ ਵਿੱਚ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਸ ਮਗਰੋਂ ਮੁੱਖ ਮੰਤਰੀ ਭੂਪੇਸ਼ ਬਘੇਲ ਆਖਿਆ ਕਿ ਅੱਜ ਨੰਦ ਕੁਮਾਰ ਸਾਈ ਨੇ ਆਪਣੀ ਅਤੇ ਕਬਾਇਲੀ ਭਾਈਚਾਰੇ ਦੇ ‘ਮਨ ਕੀ ਬਾਤ’ ਕਹਿ ਦਿੱਤੀ ਹੈ। -ਏਜੰਸੀ