August 25, 2026 11:25 am

ਸਤਵਿਕ ਤੇ ਚਿਰਾਗ ਨਵੇਂ ਬੈਡਮਿੰਟਨ ਏਸ਼ੀਆ ਚੈਂਪੀਅਨ

Share:

ਦੁਬਈ, 30 ਅਪਰੈਲ/ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਜੋੜੀ 58 ਸਾਲਾਂ ਦਾ ਸੋਕਾ ਖਤਮ ਕਰਦਿਆਂ ਅੱਜ ਏਸ਼ੀਆ ਚੈਂਪੀਅਨਸ਼ਿਪ ਜਿੱਤ ਲਈ ਹੈ। ਰੰਕੀਰੈੱਡੀ ਅਤੇ ਸ਼ੈੱਟੀ ਦੀ ਜੋੜੀ ਦਿਨੇਸ਼ ਖੰਨਾ (1965 ’ਚ ਸਿੰਗਲਜ਼ ਵਰਗ ’ਚ ਸੋਨ ਤਗ਼ਮਾ) ਤੋਂ ਬਾਅਦ ਇਹ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਪੁਰਸ਼ ਜੋੜੀ ਬਣ ਗਈ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਾਤਵਿਕ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਮੈਚ ਦੌਰਾਨ ਪਹਿਲਾ ਸੈੱਟ ਗੁਆਉਣ ਮਗਰੋਂ ਜਬਰਦਸਤ ਵਾਪਸੀ ਕਰਦਿਆਂ ਮਲੇਸ਼ਿਆਈ ਜੋੜੀ ਓਂਗ ਯਿਊ ਸਿਨ ਅਤੇ ਤੇਓ ਏਈ ਯੀ ਦੀ ਜੋੜੀ ਨੂੰ 16-21, 21-17, 21-19 ਨਾਲ ਹਰਾਇਆ।  ਇਸ ਸੈਸ਼ਨ ਵਿੱਚ ਦੋਵਾਂ ਦਾ ਇਹ ਦੂਜਾ ਖ਼ਿਤਾਬ ਹੈ।

seculartvindia
Author: seculartvindia

Leave a Comment

Voting poll

[democracy id="1"]

latest news