ਮਨੀਪੁਰ ਦੇ ਦੌਰੇ ‘ਤੇ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ ਬਿਸ਼ਨੂਪੁਰ ‘ਚ ਘੰਟਿਆਂਬੱਧੀ ਰੋਕੇ ਜਾਣ ਬਾਅਦ ਹੈਲੀਕਾਪਟਰ ‘ਚ ਚੂਰਾਚੰਦਪੁਰ ਲਈ ਰਵਾਨਾ ਹੋਏ

ਇੰਫਾਲ, 29 ਜੂਨ/ਮਨੀਪੁਰ ਦੇ ਦੌਰੇ ‘ਤੇ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ ਬਿਸ਼ਨੂਪੁਰ ‘ਚ ਘੰਟਿਆਂਬੱਧੀ ਰੋਕੇ ਜਾਣ ਬਾਅਦ ਹੈਲੀਕਾਪਟਰ ‘ਚ ਚੂਰਾਚੰਦਪੁਰ ਲਈ ਰਵਾਨਾ ਹੋ ਗਏ ਤੇ ਉਨ੍ਹਾਂ ਉਥੇ ਰਾਹਤ ਕੈਂਪਾਂ ਵਿੱਚ ਹਿੰਸਾ ਪੀੜਤਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣੇ ਦੋ ਦਿਨਾਂ ਦੌਰੇ ਲਈ ਮਨੀਪੁਰ ਪੁੱਜੇ ਪਰ ਮਨੀਪੁਰ ਪੁਲੀਸ ਨੇ ਹਿੰਸਾ ਦੇ ਡਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਚੂਰਾਚੰਦਪੁਰ ਜਾ ਰਹੇ ਕਾਫ਼ਲੇ ਨੂੰ ਬਿਸ਼ਨੂਪੁਰ ਵਿਖੇ ਰੋਕ ਲਿਆ। ਉਹ ਸੂਬੇ ਵਿੱਚ ਰਾਹਤ ਕੈਂਪਾਂ ‘ਚ ਜਾਤੀ ਹਿੰਸਾ ਕਾਰਨ ਬੇਘਰ ਹੋਏ ਲੋਕਾਂ ਨੂੰ ਮਿਲਣ ਜਾ ਰਹੇ ਸਨ। ਰਾਹੁਲ ਨੇ ਨਾਗਰਿਕ ਸੰਗਠਨਾਂ ਨਾਲ ਗੱਲਬਾਤ ਵੀ ਕਰਨੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 3 ਮਈ ਨੂੰ ਮਨੀਪੁਰ ‘ਚ ਹਿੰਸਾ ਭੜਕਣ ਤੋਂ ਬਾਅਦ ਕਾਂਗਰਸ ਨੇਤਾ ਦਾ ਉੱਤਰ-ਪੂਰਬੀ ਰਾਜ ਦਾ ਇਹ ਪਹਿਲਾ ਦੌਰਾ ਹੈ।

seculartvindia
Author: seculartvindia

Leave a Comment