November 22, 2025 10:15 am

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ – ਬਾਲ ਸਾਹਿਤ ਅਤੇ ਪ੍ਰੋੜ੍ਹ ਸਾਹਿਤ ਮਹੱਤਵਪੂਰਨ ਕੜੀਆਂ – ਡਾ. ਦਰਸ਼ਨ ਸਿੰਘ ‘ਆਸ਼ਟ’

Share:

ਪਟਿਆਲਾ 17  ਅਗਸਤ, , ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿਖੇ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਪ੍ਰਸਿੱਧ ਕਵੀ ਅਤੇ ‘ਅੱਖਰ’ ਦੇ ਸੰਪਾਦਕ ਵਿਸ਼ਾਲ, ਪ੍ਰਿੰਸੀਪਲ ਐਸ.ਡੀ.ਐਸ. ਈ. ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ  ਸ਼ਾਮਿਲ ਸਨ ਜਦੋਂ ਕਿ ਉਘੇ ਮਿੰਨੀ ਕਹਾਣੀ ਲੇਖਕ ਰਘਬੀਰ ਸਿੰਘ ਮਹਿਮੀ, ਬਹੁਪੱਖੀ ਲੇਖਿਕਾ ਹਰਸਿਮਰਨ ਕੌਰ (ਚੰਡੀਗੜ੍ਹ), ਸਰਕਾਰੀ ਬਿਕਰਮ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਡਾ. ਤਰਲੋਚਨ ਕੌਰ ਅਤੇ ਸੰਤੋਖ ਸਿੰਘ ਫੋਰਮੈਨ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।

ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿਚ ਪੁੱਜੇ ਲਿਖਾਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਬੱਚਿਆਂ ਦੇ ਸਾਹਿਤ ਦੇ ਨਾਲ ਨਾਲ ਪ੍ਰੋੜ੍ਹ ਸਾਹਿਤ ਪ੍ਰਤੀ ਵੀ ਜਾਗ੍ਰਤੀ ਪੈਦਾ ਕਰਕੇ ਮਾਂ ਬੋਲੀ ਪੰਜਾਬੀ ਦੀ ਅਹਿਮੀਅਤ ਨੂੰ ਫੈਲਾ ਰਹੀ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੇ ਕੀਮਤੀ ਸਰਮਾਏ ਨਾਲ ਜੁੜੀ ਰਹੀ ਸਕੇ। ਕਵੀ ਵਿਸ਼ਾਲ ਨੇ ਵਰਤਮਾਨ ਪੰਜਾਬੀ ਸਾਹਿਤ ਵਿਚ ਆ ਰਹੇ ਸੰਕਟਾਂ ਤੇ ਚੁਣੌਤੀਆਂ ਬਾਰੇ ਮੁੱਲਵਾਨ ਚਰਚਾ ਕਰਦਿਆਂ ਇਕ ਭਾਵਪੂਰਤ ਨਜ਼ਮ ਪੇਸ਼ ਕੀਤੀ ਜਦਕਿ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਕਿਹਾ ਕਿ ਸਭਾ ਵੱਲੋਂ ਅਜਿਹੇ ਸਮਾਗਮਾਂ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਪੰਜਾਬੀ ਸਾਹਿਤ, ਸਿਖਿਆ ਤੇ ਭਾਸ਼ਾ ਲਈ ਗੌਰਵ ਦੀ ਗੱਲ ਹੈ। ਡਾ. ਤਰਲੋਚਨ ਕੌਰ ਦਾ ਮਤ ਸੀ ਕਿ ਸਾਹਿਤਕਾਰ ਦੀ ਲੇਖਣੀ ਵਿਚੋਂ ਸਮਾਜ ਦੀ ਵਾਸਤਵਿਕ ਤਸਵੀਰ ਨਜ਼ਰ ਆਉਂਦੀ ਹੈ।

ਇਸ ਸਮਾਗਮ ਵਿੱਚ ਉਘੇ ਲੇਖਕ ਰਘਬੀਰ ਸਿੰਘ ਮਹਿਮੀ ਦੀ ਵਿਦਿਆਰਥੀ ਕਾਲ ਦੀ ਸਵੈਜੀਵਨੀ ਦਾ ਪਹਿਲਾ ਭਾਗ ‘ਅੰਗਰੇਜੋ਼ ਦਾ ਲਾਡਲਾ’ ਦਾ ਲੋਕ ਅਰਪਣ ਕੀਤਾ ਗਿਆ ਜਿਸ ਬਾਰੇ ਮੁੱਖ ਪੇਪਰ ਵਕਤਾ ਡਾ. ਸੰਤੋਖ ਸਿੰਘ ਸੁੱਖੀ ਨੇ ਵਿਚਾਰਧਾਰਕ ਮਤ ਪੇਸ਼ ਕੀਤਾ ਕਿ ਮਹਿਮੀ ਦੀ ਇਹ ਸਵੈ ਜੀਵਨੀ ਉਸ ਦੀ ਸੰਘਰਸ਼ਮਈ ਦਾਸਤਾਨ ਦਾ ਦੂਜਾ ਨਾਂਅ ਹੈ। ਜਦੋਂ ਕਿ ਹਰਸਿਮਰਨ ਕੌਰ, ਐਡਵੋਕੇਟ ਪ੍ਰਤਾਪ ਸਿੰਘ ਡਾ. ਹਰਪ੍ਰੀਤ ਸਿੰਘ ਰਾਣਾ, ਅੱਖਰ’ ਰਿਸਾਲੇ ਦੇ ਸਰਪ੍ਰਸਤ ਡਾ. ਵਿਕਰਮਜੀਤ, ਕਹਾਣੀਕਾਰ ਬਾਬੂ ਸਿੰਘ ਰੈਹਲ,ਡਾ. ਜੀ.ਐਸ.ਆਨੰਦ ਅਤੇ ਬਲਵਿੰਦਰ ਸਿੰਘ ਭੱਟੀ ਆਦਿ ਨੇ ਇਸ ਪੁਸਤਕ ਨੂੰ ਮਿਆਰੀ ਬਾਲ ਸਾਹਿਤ ਦੇ ਮਾਡਲ ਨਾਲ ਤੁਲਨਾ ਦਿੰਦੇ ਹੋਏ ਵੱਖ ਵੱਖਾਂ ਬਾਰੇ ਚਰਚਾ ਕੀਤੀ। ਰਘਬੀਰ ਸਿੰਘ ਮਹਿਮੀ ਨੇ ਆਪਣੀਆਂ ਰਿਲੀਜ਼ ਹੋਈ ਪੁਸਤਕ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ ਤੇ ਤਰੰਨੁਮ ਵਿਚ ਗੀਤ ਵੀ ਪੇਸ਼ ਕੀਤਾ।

ਇਸ ਸਮਾਗਮ ਵਿੱਚ ਇੰਡੋ ਕੈਨੇਡੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਘੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਦੇ ਉਚੇਚੇ ਸਹਿਯੋਗ ਨਾਲ ਜ਼ਿਲ੍ਹਾ ਪਟਿਆਲਾ ਦੇ ਸਾਲ 2023 ਦੀਆਂ ਬੋਰਡ ਦੀਆਂ ਵੱਖ ਵੱਖ ਪ੍ਰੀਖਿਆਵਾਂ ਵਿੱਚੋਂ ਟਾਪਰ ਰਹਿਣ ਦੇ ਨਾਲ ਨਾਲ ਪੰਜਾਬੀ ਵਿਸ਼ੇ ਵਿਚੋਂ ਵੀ ਸੌ ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ  ਸੰਦੀਪ ਕੌਰ,ਸੁਰੱਈਆ ਅਤੇ ਸੋਨੀਆ ਰਾਣੀ ਨੂੰ ਨਗਦ ਰਾਸ਼ੀ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।

ਸਮਾਗਮ ਦੇ ਦੂਜੇ ਦੌਰ ਵਿਚ ਪਰਮਜੀਤ ਸਿੰਘ ਪਰਵਾਨਾ, ਡਾ. ਸਿਫ਼ਤਇੰਦਰ ਕੌਰ,ਜੰਗ ਸਿੰਘ ਫੱਟੜ, ਰਿਪਨਜੋਤ ਕੌਰ ਸੋਨੀ ਬੱਗਾ,ਅਮਰ ਗਰਗ ਕਲਮਦਾਨ, ਹਰਵਿੰਦਰ ਸਿੰਘ ਵਿੰਦਰ,ਗੁਰਦਰਸ਼ਨ ਸਿੰਘ ਗੁਸੀਲ,ਹਰਵਿੰਦਰ ਕੌਰ ਵਿੰਦਰ,ਕੁਲਵੰਤ ਸਿੰਘ ਖਨੌਰੀ,ਨਾਇਬ ਸਿੰਘ ਬਦੇਸ਼ਾ,ਡਾ. ਕੰਵਲਜੀਤ ਕੌਰ ਬਾਜਵਾ,ਜੱਗਾ ਰੰਗੂਵਾਲ,ਹਰਦੀਪਾ ਸਿੰਘ ਦੀਪਾ ਮਾਨਸਾ,ਹਰਦੀਪ ਕੌਰ ਜੱਸੋਵਾਲ, ਸੁਖਵਿੰਦਰ ਕੌਰ ਆਹੀ,ਇੰਜੀ.ਜਗਦੀਪ ਸਿੰਘ ਨਾਗਰਾ, ਸੁਰਿੰਦਰ ਕੌਰ ਬਾੜਾ,ਬਲਦੇਵ ਸਿੰਘ ਬਿੰਦਰਾ,ਹਰਵਿੰਦਰ ਸਿੰਘ ਗੁਲਾਮ,ਬਲਬੀਰ ਸਿੰਘ ਦਿਲਦਾਰ,ਕ੍ਰਿਸ਼ਨ ਲਾਲ ਧੀਮਾਨ,ਸਤਪਾਲ ਅਰੋੜਾ,ਲਵਪ੍ਰੀਤ ਸਿੰਘ,ਰਵੀ ਸਿੰਘ,ਗੁਰਜੀਤ ਮਾਨ,ਰਾਜ ਸਿੰਘ ਬਧੌਛੀ,ਸਤੀਸ਼ ਵਿਦਰੋਹੀ,ਰਾਜੇਸ਼ਵਰ ਕੁਮਾਰ,ਸ਼ਾਮ ਸਿੰਘ ਪ੍ਰੇਮ,ਭੁਪਿੰਦਰ ਉਪਰਾਮ ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।

ਇਸ ਸਮਾਗਮ ਵਿਚ ਸਾਬਕਾ ਪ੍ਰਿੰਸੀਪਲ ਜਰਨੈਲ ਸਿੰਘ ਮੌੜਾਂ, ਕਮਲ ਸੇਖੋਂ, ਡਾ. ਗੁਰਵਿੰਦਰ ਅਮਨ ਰਾਜਪੁਰਾ,ਚਰਨਜੀਤ ਜੋਤ,ਨਵਦੀਪ ਸਿੰਘ ਮੁੰਡੀ, ,ਹਿੰਮਤ ਸਿੰਘ ਭੀਖੀ,

seculartvindia
Author: seculartvindia

Leave a Comment

Voting poll

What does "money" mean to you?
  • Add your answer

latest news