November 22, 2025 9:43 am

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਲਗਾਏ ਗਏ ਗੁਰਮਤਿ ਕੈਂਪ  

Share:

ਬਰੈਂਪਟਨ, 28 ਅਗਸਤ (ਰਾਜ ਗੋਗਨਾ/ ਕੁਲਤਰਨ ਪਧਿਆਣਾ) —ਉਨਟਾਰੀੳ ਦੇ ਸ਼ਹਿਰ ਬਰੈਂਪਟਨ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਗੁਰਦੁਆਰਾ ਸਾਹਿਬ ਅਤੇ ਅਕਾਲ ਸਿੱਖ ਅਕੈਡਮੀ ਵੱਲੋ ਗਰਮੀਆਂ ਦੀਆਂ ਛੁੱਟੀਆ ਦੇ ਚਲਦਿਆਂ ਬੱਚਿਆ ਲਈ ਗੁਰਮਤਿ ਕੈਂਪ ਲਗਾਏ ਗਏ।ਇਹ ਕੈੰਪ 7 ਅਗਸਤ ਤੋਂ ਸ਼ੁਰੂ ਹੋ ਕੇ ਮਿੱਤੀ 25 ਅਗਸਤ  ਤੱਕ ਤਿੰਨ ਹਫਤਿਆ ਲਈ ਚੱਲੇ ਸਨ।ਅਤੇ ਇੰਨਾਂ ਕੈਂਪਾ ਵਿੱਚ 120 ਤੋਂ ਵੱਧ ਬੱਚਿਆ ਨੇ ਭਾਗ ਲਿਆ ਸੀ।ਇੰਨਾਂ ਕੈਂਪਾ ਵਿੱਚ ਗੁਰਬਾਣੀ ਉਚਾਰਨ ਤੇ ਵਿਆਖਿਆ, ਕੀਰਤਨ, ਪੰਜਾਬੀ ਭਾਸ਼ਾ ਅਤੇ ਗੁਰਮੁੱਖੀ ਅਤੇ ਸਿੱਖ ਇਤਿਹਾਸ ਬਾਬਤ ਜਾਣਕਾਰੀ ਬੱਚਿਆ ਨੂੰ ਦਿੱਤੀ ਗਈ।ਇਸ ਕੈਂਪ ਵਿੱਚ ਸ਼ਾਮਲ ਬੱਚਿਆ ਨੂੰ 27 ਅਗਸਤ ਦਿਨ ਐਤਵਾਰ ਵਾਲੇ ਦਿਨ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ ਹੈ । ਬੱਚਿਆ ਨੂੰ ਇਸ ਮੌਕੇ ਸਿੱਖ ਇਤਿਹਾਸ, ਗੁਰੂ ਸਾਹਿਬਾਨ ਅਤੇ ਹੋਰ ਸਿੱਖ ਯੋਧਿਆਂ ਦੇ ਨਾਮ ਜੁਬਾਨੀ ਯਾਦ ਸਨ। ਇੰਨਾ ਬੱਚਿਆ ਦੇ ਪਰਿਵਾਰਕ ਮੈਂਬਰਾ ਨੇ ਵੀ ਇੰਨਾ ਕੈਂਪਾ ਤੋਂ ਬਾਅਦ ਬੱਚਿਆ ਵਿੱਚ ਕਾਫੀ ਬਦਲਾਅ ਅਤੇ ਪੰਜਾਬੀ ਭਾਸ਼ਾ ਪ੍ਰਤੀ ਦਿਲਚਸਪੀ ਮਹਿਸੂਸ ਕੀਤੀ। ਇਸ ਮੌਕੇ ਬੱਚਿਆ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਅਤੇ ਸਰਬੱਤ ਦੇ ਭਲੇ ਲਈ ਸਮਾਜਿਕ ਗਤੀਵਿਧੀਆ ਵਿੱਚ ਸ਼ਾਮਲ ਹੋਣ ਬਾਬਤ ਵੀ ਜਾਗਰੂਕ ਕੀਤਾ ਗਿਆ ਹੈ। ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਦੀ ਸਮੂੰਹ ਪ੍ਰਬੰਧਕ ਕਮੇਟੀ ਜਿਸ ਵਿੱਚ ਪ੍ਰਧਾਨ ਗੁਰਦੇਵ ਸਿੰਘ ਬੱਲ , ਬਲਕਰਨ ਸਿੰਘ ਗਿੱਲ, ਲਖਵਿੰਦਰ ਸਿੰਘ ਧਾਲੀਵਾਲ, ਮਨੋਹਰ ਸਿੰਘ ਬੱਲ ਅਤੇ ਅੰਮ੍ਰਿਤਪਾਲ  ਸਿੰਘ ਸ਼ੇਰਗਿੱਲ ਨੇ ਆਈਆਂ ਹੋਈਆਂ ਸਮੂਹ ਸੰਗਤਾਾਂ ਦਾ ਧੰਨਵਾਦ ਕੀਤਾ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news