August 4, 2026 2:34 pm

ਮਹਾਰਾਸ਼ਟਰ: ਚੋਰੀ ਦੇ ਸ਼ੱਕ ਕਾਰਨ ਚਾਰ ਦਲਿਤ ਵਿਅਕਤੀਆਂ ਦੀ ਦਰੱਖਤ ਨਾਲ ਲਟਕਾ ਕੇ ਕੁੱਟਮਾਰ; ਇੱਕ ਮੁਲਜ਼ਮ ਗ੍ਰਿਫ਼ਤਾਰ, ਪੰਜ ਫਰਾਰ

Share:

ਮੁੰਬਈ, 27 ਅਗਸਤ/ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਅਧੀਨ ਇੱਕ ਪਿੰਡ ਵਿੱਚ ਇੱਕ ਬੱਕਰੀ ਅਤੇ ਕੁਝ ਕਬੂਤਰ ਚੋਰੀ ਕਰਨ ਦੇ ਸ਼ੱਕ ਵਿੱਚ ਚਾਰ ਦਲਿਤ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਦਰੱਖਤ ਤੋਂ ਉਲਟਾ ਲਟਕਾ ਕੇ ਛੇ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਡੰਡਿਆਂ ਨਾਲ ਕੁੱਟਮਾਰ ਕੀ਼ਤੀ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ 25 ਅਗਸਤ ਦੀ ਦੱਸੀ ਜਾ ਰਹੀ ਹੈ। ਅਹਿਮਦਨਗਰ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲੀਸ ਨੇ ਸ਼ਨਿਚਰਵਾਰ ਨੂੰ ਵਾਪਰੀ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਪੰਜ ਹੋਰ ਫਰਾਰ ਹਨ। ਘਟਨਾ ਦੇ ਵਿਰੋਧ ’ਚ ਅੱਜ ਸ੍ਰੀਰਾਮਪੁਰ ਤਾਲੁਕਾ ਦੇ ਹਰੇਗਾਓਂ ਪਿੰਡ ਵਿੱਚ ਬੰਦ ਰੱਖਿਆ ਗਿਆ। ਇਸੇ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਇਸ ਘਟਨਾ ਨੂੰ ਮਨੁੱਖਤਾ ’ਤੇ ‘ਦਾਗ’ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਫੈਲਾਈ ਜਾ ਰਹੀ ‘ਨਫ਼ਰਤ’ ਦਾ ਨਤੀਜਾ ਕਰਾਰ ਦਿੱਤਾ ਹੈ। ਪੁਲੀਸ ਵੱਲੋਂ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। -ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news