ਨੋਇਡਾ ਵਿੱਚ ਇੱਕ ਨਿਊਜ਼ ਚੈਨਲ ਦੇ ਡਿਬੇਟ ਸ਼ੋਅ ਤੋਂ ਬਾਅਦ ਸਮਾਜਵਾਦੀ ਪਾਰਟੀ ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਨੌਜਵਾਨਾਂ ਨੇ ਪਾਰਟੀ ਸੰਸਦ ਮੈਂਬਰ ਡਿੰਪਲ ਯਾਦਵ ਵਿਰੁੱਧ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਵਿੱਚ ਮੌਲਾਨਾ ਸਾਜਿਦ ਰਸ਼ੀਦੀ ਨੂੰ ਥੱਪੜ ਮਾਰ ਦਿੱਤਾ। ਨੌਜਵਾਨਾਂ ਵਿੱਚੋਂ ਇੱਕ ਨੇ ਸੋਸ਼ਲ ਮੀਡੀਆ ’ਤੇ ਘਟਨਾ ਦੀ ਇੱਕ ਕਥਿਤ ਵੀਡੀਓ ਪੋਸਟ ਕੀਤੀ ਅਤੇ ਮੌਲਾਨਾ ਰਸ਼ੀਦੀ ਨੂੰ ਕੁੱਟਣ ਦੀ ਜ਼ਿੰਮੇਵਾਰੀ ਲਈ ਹੈ।
ਰਸ਼ੀਦੀ ਨੇ ਕਥਿਤ ਤੌਰ ’ਤੇ ਮੈਨਪੁਰੀ ਤੋਂ ਸੰਸਦ ਮੈਂਬਰ ਡਿੰਪਲ ਯਾਦਵ ਵਿਰੁੱਧ ਹਾਲ ਹੀ ਵਿੱਚ ਇੱਕ ਮਸਜਿਦ ਦੀ ਯਾਤਰਾ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ। ਮੰਗਲਵਾਰ ਨੂੰ ਰਸ਼ੀਦੀ ਨੋਇਡਾ ਵਿੱਚ ਇੱਕ ਨਿਊਜ਼ ਚੈਨਲ ਦੇ ਇਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ, ਜਿੱਥੇ ਨੌਜਵਾਨਾਂ ਨੇ ਉਸਨੂੰ ਥੱਪੜ ਮਾਰ ਦਿੱਤਾ।