November 21, 2025 1:30 am

ਏਅਰ ਇੰਡੀਆ ਦਾ ਜਹਾਜ਼ ਮੁੰਬਈ ਹਵਾਈ ਅੱਡੇ ‘ਤੇ ਰਨਵੇਅ ਤੋਂ ਟੱਪਿਆ

Share:

featured-img

ਕੋਚੀ ਤੋਂ ਆਉਣ ਵਾਲਾ ਏਅਰ ਇੰਡੀਆ ਦਾ ਇੱਕ ਜਹਾਜ਼ ਸੋਮਵਾਰ ਸਵੇਰੇ ਮੁੰਬਈ ਹਵਾਈ ਅੱਡੇ ‘ਤੇ ਰਨਵੇਅ ਤੋਂ ਪਾਰ ਟੱਪ ਗਿਆ ਅਤੇ ਜਹਾਜ਼ ਨੂੰ ਜਾਂਚ ਲਈ ਰੋਕ ਲਿਆ ਗਿਆ ਹੈ। ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਜਹਾਜ਼ ਸੁਰੱਖਿਅਤ ਰੁਕ ਗਿਆ ਅਤੇ ਸਾਰੇ ਯਾਤਰੀਆਂ ਦੇ ਨਾਲ-ਨਾਲ ਚਾਲਕ ਦਲ ਦੇ ਮੈਂਬਰ ਵੀ ਜਹਾਜ਼ ਵਿਚੋਂ ਸੁਰੱਖਿਅਤ ਉਤਾਰ ਲਏ ਗਏ ਹਨ।ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, “21 ਜੁਲਾਈ, 2025 ਨੂੰ ਕੋਚੀ ਤੋਂ ਮੁੰਬਈ ਜਾ ਰਹੀ ਉਡਾਣ AI2744 ਨੂੰ ਲੈਂਡਿੰਗ ਦੌਰਾਨ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਨਤੀਜੇ ਵਜੋਂ ਲੈਂਡਿੰਗ ਤੋਂ ਬਾਅਦ ਇਹ ਰਨਵੇਅ ‘ਤੇ ਅਗਾਂਹ ਲੰਘ ਗਿਆ। ਜਹਾਜ਼ ਸੁਰੱਖਿਅਤ ਗੇਟ ਤੱਕ ਰੁਕ ਗਿਆ ਅਤੇ ਸਾਰੇ ਯਾਤਰੀ ਤੇ ਚਾਲਕ ਦਲ ਦੇ ਮੈਂਬਰ ਇਸ ਵਿਚੋਂ ਉਤਰ ਗਏ ਹਨ।”

ਸੂਤਰਾਂ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (Directorate General of Civil Aviation – DGCA) ਦੀ ਇੱਕ ਟੀਮ ਸਥਿਤੀ ਦਾ ਮੁਲਾਂਕਣ ਕਰ ਰਹੀ ਹੈ।

ਬੁਲਾਰੇ ਨੇ ਕਿਹਾ, “ਜਹਾਜ਼ ਨੂੰ ਜਾਂਚ ਲਈ ਰੋਕ ਲਿਆ ਗਿਆ ਹੈ। ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਬਣੀ ਹੋਈ ਹੈ।”

seculartvindia
Author: seculartvindia

Leave a Comment

Voting poll

What does "money" mean to you?
  • Add your answer

latest news