ਮੁੰਬਈ, 17 ਅਪਰੈਲ/ਆਲਮੀ ਬੇਯਕੀਨੀ ਵਿਚਾਲੇ ਵਿਪਰੋ ਵੱਲੋਂ ਕਮਜ਼ੋਰ ਤਿਮਾਹੀ ਦੀ ਚੇਤਾਵਨੀ ਦਿੱਤੇ ਜਾਣ ਕਰਕੇ ਆਈਟੀ ਸ਼ੇਅਰਾਂ ਵਿਚ ਮੰਦੀ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਇਕੁਇਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ ਹੈ। 30-ਸ਼ੇਅਰਾਂ ਵਾਲਾ ਬੰਬੇ ਸਟਾਕ ਐਕਸਚੇਂਜ (BSE) ਦਾ ਬੈਂਚਮਾਰਕ ਸੈਂਸੈਕਸ (Sensex) ਸ਼ੁਰੂਆਤੀ ਕਾਰੋਬਾਰ ਵਿੱਚ 362 ਅੰਕ ਡਿੱਗ ਕੇ 76,682.29 ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 129.75 ਅੰਕ ਡਿੱਗ ਕੇ 23,307.45 ’ਤੇ ਪਹੁੰਚ ਗਿਆ।
ਆਈਟੀ ਸ਼ੇਅਰਾਂ ਵਿਚ ਮੰਦੀ ਕਰਕੇ ਸ਼ੇਅਰ ਮਾਰਕੀਟ ਸ਼ੁਰੂਆਤੀ ਕਾਰੋਬਾਰ ਵਿਚ ਡਿੱਗੀ
Share:
Voting poll
[democracy id="1"]