August 26, 2026 6:28 am

ਨਕਸਲਵਾਦ ਨੂੰ ਅਗਲੇ ਸਾਲ 31 ਮਾਰਚ ਤੱਕ ਖ਼ਤਮ ਕਰ ਦਿੱਤਾ ਜਾਵੇਗਾ: ਸ਼ਾਹ

Share:

ਨੀਮਚ (ਮੱਧ ਪ੍ਰਦੇਸ਼), 17 ਅਪਰੈਲ: ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਰਤ ਦੇ ਚਾਰ ਜ਼ਿਲ੍ਹਿਆਂ ਤੱਕ ਸੀਮਤ ਨਕਸਲਵਾਦ ਨੂੰ ਅਗਲੇ ਸਾਲ 31 ਮਾਰਚ ਤੱਕ ਖ਼ਤਮ ਕਰ ਦਿੱਤਾ ਜਾਵੇਗਾ। ਸ਼ਾਹ ਨੇ ਕਿਹਾ ਕਿ ਸੀਆਰਪੀਐੱਫ ਇਸ ਮਿਸ਼ਨ ਦੀ ‘ਰੀੜ੍ਹ ਦੀ ਹੱਡੀ’ ਹੈ। ਸ਼ਾਹ ਇਥੇ ਕੇਂਦਰੀ ਰਿਜ਼ਰਵ ਪੁਲੀਸ ਬਲ ਦੇ 86ਵੇਂ ਸਥਾਪਨ ਦਿਵਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਸ਼ਾਹ ਨੇ ਕਿਹਾ, ‘‘ਨਕਸਲਵਾਦ ਭਾਰਤ ਦੇ ਸਿਰਫ਼ ਚਾਰ ਜ਼ਿਲ੍ਹਿਆਂ ਤੱਕ ਸੀਮਤ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਅਨੁਸਾਰ, ਇਹ ਖ਼ਤਰਾ 31 ਮਾਰਚ, 2026 ਤੱਕ ਦੇਸ਼ ਵਿੱਚੋਂ ਖਤਮ ਹੋ ਜਾਵੇਗਾ। ਸੀਏਪੀਐਫ (ਕੇਂਦਰੀ ਹਥਿਆਰਬੰਦ ਪੁਲੀਸ ਬਲ) ਅਤੇ ਸੀਆਰਪੀਐਫ, ਖਾਸ ਕਰਕੇ ਇਸ ਦੀ ਕੋਬਰਾ ਬਟਾਲੀਅਨ, ਦੇਸ਼ ਵਿੱਚੋਂ ਨਕਸਲਵਾਦ ਨੂੰ ਖਤਮ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ।’’

seculartvindia
Author: seculartvindia

Leave a Comment

Voting poll

[democracy id="1"]

latest news