ਪੈਰਿਸ, 10 ਫਰਵਰੀ//ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਰੋਜ਼ਾ ਫੇਰੀ ਲਈ ਫਰਾਂਸ ਪਹੁੰਚ ਗਏ ਹਨ। ਆਪਣੀ ਇਸ ਫੇਰੀ ਦੌਰਾਨ ਸ੍ਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਐਕਸ਼ਨ ਸਮਿਟ (ਸਿਖਰ ਵਾਰਤਾ) ਦੀ ਸਹਿ-ਪ੍ਰਧਾਨਗੀ ਦੇ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਸ੍ਰੀ ਮੋਦੀ ਨੇ ਪੈਰਿਸ ਪੁੱਜਣ ਮਗਰੋਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਥੋੜੀ ਦੇਰ ਪਹਿਲਾਂ ਪੈਰਿਸ ਪਹੁੰਚਿਆ ਹਾਂ। ਇੱਥੇ ਵੱਖ-ਵੱਖ ਪ੍ਰੋਗਰਾਮਾਂ ਦੀ ਉਡੀਕ ਕਰ ਰਿਹਾ ਹੈ, ਜੋ ਏਆਈ, ਤਕਨੀਕੀ ਅਤੇ ਨਵੀਨਤਾ ਵਰਗੇ ਭਵਿੱਖੀ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਨਗੇ।’’ ਸ੍ਰੀ ਮੋਦੀ ਨੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ। ਸ੍ਰੀ ਮੋਦੀ ਹਵਾਈ ਅੱਡੇ ਤੋਂ ਆਪਣੇ ਹੋਟਲ ਪੁੱਜੇ ਤਾਂ ਉਥੇ ਭਾਰਤੀ ਪਰਵਾਸੀ ਭਾਈਚਾਰੇ ਨੇ ਉਨ੍ਹਾਂ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਨਰਿੰਦਰ ਮੋਦੀ ਤਿੰਨ ਰੋਜ਼ਾ ਫੇਰੀ ਲਈ ਫਰਾਂਸ ਪੁੱਜੇ
Share:
Voting poll
What does "money" mean to you?