
ਪਟਨਾ, 8 ਨਵੰਬਰ/ਬਿਹਾਰ ਦੇ ਮੁੱਖ ਮੰਤਰੀ ਨਤਿੀਸ਼ ਕੁਮਾਰ ਨੇ ਆਬਾਦੀ ਕੰਟਰੋਲ ਲਈ ਔਰਤਾਂ ਦੀ ਸਿੱਖਿਆ ਦੇ ਮਹੱਤਵ ਬਾਰੇ ਆਪਣੀ ਵਿਵਾਦਤਿ ਟਿੱਪਣੀ ਵਾਪਸ ਲੈਂਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਕਹੀ ਗੱਲ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ ਅਤੇ ਅਫ਼ਸੋਸ ਪ੍ਰਗਟ ਕਰਦੇ ਹਨ। ਬਿਹਾਰ ਵਿਧਾਨ ਸਭਾ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਤੇ ਬਾਅਦ ‘ਚ ਸਦਨ ਦੇ ਅੰਦਰ ਨਤਿੀਸ਼ ਨੇ ਕਿਹਾ, ‘ਜੇ ਮੇਰੀ ਕਿਸੇ ਗੱਲ ਤੋਂ ਕਿਸੇ ਨੂੰ ਕੋਈ ਤਕਲੀਫ਼ ਹੋਈ ਹੈ ਤਾਂ ਮੈਂ ਆਪਣੀ ਗੱਲ ਵਾਪਸ ਲੈਂਦਾ ਹਾਂ ਤੇ ਦੁੱਖ ਪ੍ਰਗਟ ਕਰਦਾ ਹਾਂ।’