February 4, 2026 3:40 am

ਜੇਕਰ ਮੈਂ ਸੱਤਾ ‘ਚ ਆਇਆ ਤਾਂ ਮੁਸਲਿਮ ਦੇਸ਼ਾਂ ਦੇ ਲੋਕਾਂ ਤੇ ਅਮਰੀਕਾ ‘ਚ ਦਾਖਲੇ ‘ਤੇ ਫਿਰ ਰੋਕ ਲਗਾਵਾਂਗਾ : ਟਰੰਪ

Share:

ਵਾਸ਼ਿੰਗਟਨ, ਅਕਤੂਬਰ (ਰਾਜ ਗੋਗਨਾ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਫਿਰ ਤੋਂ ਰਾਸ਼ਟਰਪਤੀ ਚੋਣ ਦੇ ਉਮੀਦਵਾਰ ਬਣਨ ਜਾ ਰਹੇ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਜੇਕਰ ਮੈਂ ਸੱਤਾ ‘ਚ ਵਾਪਸ ਆਇਆ ਤਾਂ ਕੁਝ ਮੁਸਲਿਮ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ‘ਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿਆਂਗਾ।ਸ਼ਨੀਵਾਰ ਨੂੰ ਰਿਪਬਲਿਕਨ ਯਹੂਦੀ ਗੱਠਜੋੜ ਦੇ ਪ੍ਰੋਗਰਾਮ ਵਿੱਚ ਮੌਜੂਦ ਟਰੰਪ ਨੇ ਕਿਹਾ, “ਕੀ ਤੁਹਾਨੂੰ ਸਾਡੀ ਸਰਕਾਰ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਯਾਦ ਹਨ?” ਇਸ ਦਾ ਕਾਰਨ ਇਹ ਸੀ, ਮੇਰੀ ਸਰਕਾਰ ਨਹੀਂ ਚਾਹੁੰਦੀ ਸੀ ਕਿ ਅਮਰੀਕਾ ਆਉਣ ਵਾਲੇ ਲੋਕ ਨੁਕਸਾਨ ਦੀ ਵਿਚਾਰਧਾਰਾ ਨੂੰ ਪਸੰਦ ਕਰਦੇ ਹੋਣ। ਇੱਕ ਦਿਨ ਮੈਂ ਇਸ ਪਾਬੰਦੀ ਨੂੰ ਦੁਬਾਰਾ ਲਾਗੂ ਕਰਾਂਗਾ।ਟਰੰਪ ਨੇ ਅੱਗੇ ਕਿਹਾ ਕਿ ਮੇਰੀ ਸਰਕਾਰ ਦੇ ਚਾਰ ਸਾਲਾਂ ਦੌਰਾਨ ਦੇਸ਼ ਵਿੱਚ ਇੱਕ ਵੀ ਮਾੜੀ ਘਟਨਾ ਨਹੀਂ ਵਾਪਰੀ। ਕਿਉਂਕਿ ਬੁਰੇ ਲੋਕਾਂ ਨੂੰ ਦੇਸ਼ ਤੋਂ ਬਾਹਰ ਰੱਖਿਆ ਗਿਆ ਸੀ। ਜਿਹੜੇ ਦੇਸ਼ ਵਿੱਚ ਸਨ, ਉਨ੍ਹਾਂ ਨੂੰ ਕੱਢ ਦਿੱਤਾ ਗਿਆ।ਇੱਥੇ ਜ਼ਿਕਰਯੋਗ ਹੈ ਕਿ ਟਰੰਪ ਨੇ ਸੰਨ 2017 ‘ਚ ਰਾਸ਼ਟਰਪਤੀ ਬਣਨ ਤੋਂ ਬਾਅਦ ਈਰਾਨ, ਲੀਬੀਆ, ਸੋਮਾਲੀਆ, ਸੀਰੀਆ, ਯਮਨ, ਇਰਾਕ ਅਤੇ ਸੂਡਾਨ ਦੇ ਲੋਕਾਂ ਦੇ ਅਮਰੀਕਾ ‘ਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਸੀ।ਟਰੰਪ ਨੇ ਕਿਹਾ ਕਿ ਉਹ ਹਮਾਸ ਦੇ ਖਿਲਾਫ ਜੰਗ ਵਿੱਚ ਇਜ਼ਰਾਈਲ ਦਾ ਸਮਰਥਨ ਕਰਦੇ ਹਨ ਅਤੇ ਕਿਹਾ ਕਿ ਮੇਰੀ ਸਰਕਾਰ ਆਉਣ ਤੋਂ ਬਾਅਦ ਬਿਡੇਨ ਸਰਕਾਰ ਦੁਆਰਾ ਈਰਾਨ ਲਈ ਅਪਣਾਈ ਗਈ ਤੁਸ਼ਟੀਕਰਨ ਨੀਤੀ ਨੂੰ ਉਲਟਾਅ ਦਿੱਤਾ ਜਾਵੇਗਾ।ਇਸ ਦੌਰਾਨ ਵ੍ਹਾਈਟ ਹਾਊਸ ਨੇ ਟਰੰਪ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਨਫਰਤ ਫੈਲਾਉਣ ਦੀ ਬਜਾਏ ਨਫਰਤ ਖਿਲਾਫ ਇਕਜੁੱਟ ਹੋਣਾ ਜ਼ਰੂਰੀ ਹੈ।ਸੱਤਾ ‘ਚ ਆਉਣ ਤੋਂ ਬਾਅਦ ਰਾਸ਼ਟਰਪਤੀ ਬਿਡੇਨ ਨੇ ਮੁਸਲਮਾਨਾਂ ਖਿਲਾਫ ਨਫਰਤ ਫੈਲਾਉਣ ਖਿਲਾਫ ਬੇਮਿਸਾਲ ਕਾਰਵਾਈ ਕੀਤੀ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news