ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ

ਲਖਨਊ, 29 ਅਕਤੂਬਰ/ਭਾਰਤ ਨੇ ਇੰਗਲੈਂਡ ਨੂੰ ਇਥੇ 100 ਦੌੜਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਦੀ ਪਾਰੀ 129 ਦੌੜਾਂ ’ਤੇ ਸਿਮਟ ਗਈ। ਇਸ ਦੇ ਨਾਲ ਹੀ ਭਾਰਤ ਨੇ ਵਿਸ਼ਵ ਕੱਪ ਸੈਮੀਫਾਈਨਲ ’ਚ ਆਪਣਾ ਟਿਕਟ ਲਗਪਗ ਪੱਕਾ ਕਰ ਲਿਆ ਹੈ। ਇਸ ਮੈਚ ’ਚ ਮੁਹੰਮਦ ਸ਼ਮੀ ਨੇ ਚਾਰ ਅਤੇ ਜਸਪ੍ਰੀਤ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਭਾਰਤ ਨੇ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਮੈਚ ਵਿੱਚ ਇੰਗਲੈਂਡ ਖ਼ਿਲਾਫ਼ 50 ਓਵਰਾਂ ਵਿੱਚ ਆਪਣੀਆਂ ਅੱਠ ਵਿਕਟਾਂ ਗੁਆ ਕੇ 229 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਗਿੱਲ 13 ਗੇਂਦਾਂ ਵਿੱਚ ਨੌਂ ਦੌੜਾਂ, ਜਦੋਂਕਿ ਵਿਰਾਟ ਕੋਹਲੀ ਦੌੜਾਂ ਦਾ ਖਾਤੇ ਖੋਲ੍ਹੇ ਬਿਨਾ ਆਊਟ ਹੋ ਗਏ। ਸ਼੍ਰੇਅਸ ਅਈਅਰ 16 ਗੇਂਦਾਂ ਵਿੱਚ ਚਾਰ ਤੇ ਕੇਐੱਲ ਰਾਹੁਲ 58 ਗੇਂਦਾਂ ਵਿੱਚ 39 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਕਪਤਾਨ ਰੋਹਿਤ ਸ਼ਰਮਾ 101 ਗੇਂਦਾਂ ਵਿੱਚ 87 ਦੌੜਾਂ ਬਣਾ ਕੇ ਆਊਟ ਹੋ ਗਿਆ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਰਵਿੰਦਰ ਜਡੇਜਾ (13 ਗੇਂਦਾਂ ’ਤੇ ਅੱਠ ਦੌੜਾਂ) ਅਤੇ ਮੁਹੰਮਦ ਸ਼ਮੀ (ਇੱਕ ਦੌੜ) ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ। ਸੂਰਿਆ ਕੁਮਾਰ ਯਾਦਵ ਨੀਮ ਸੈਂਕੜਾ (47 ਗੇਂਦਾਂ ’ਚ 49 ਦੌੜਾਂ) ਬਣਾਉਣ ਤੋਂ ਖੁੰਝ ਗਿਆ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤਿਆ ਅਤੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਇੰਗਲੈਂਡ ਵੱਲੋਂ ਡੇਵਿਡ ਵਿਲੀ, ਕ੍ਰਿਸ ਵੋਕਸ ਅਤੇ ਆਦਿਲ ਰਸ਼ੀਦ ਨੇ ਦੋ ਦੋ ਵਿਕਟਾਂ ਝਟਕਾਈਆਂ।

seculartvindia
Author: seculartvindia

Leave a Comment