
ਬਰੇਟਾ 27 ਅਕਤੂਬਰ (ਗੋਪਾਲ ਸ਼ਰਮਾਂ) ਬਿਨਾਂ ਕਿਸੇ ਤਨਖਾਹ ਦੇ ਜਲ ਸਪਲਾਈ ਵਿਭਾਗ ਵਿੱਚ ਕੰਮ ਕਰ ਰਹੇ ਮੋਟੀਵੇਟਰ ਤੇ ਮਾਸਟਰ ਮੋਟੀਵੇਟਰ ਵਰਕਰਾਂ ਨੇ ਅੱਜ ਬਰੇਟਾ ਕੈਂਚੀਆਂ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਫੂਕਿਆ ਜਾਣਕਾਰੀ ਦਿੰਦਿਆਂ ਰਵਿੰਦਰ ਅਲੀਸ਼ੇਰ ਅਤੇ ਰਵੀ ਕੁਲਰੀਆਂ ਨੇ ਦੱਸਿਆ ਕੀ ਵਿਰੋਧੀ ਧਿਰ ਵੇਲੇ ਵਿੱਤ ਮੰਤਰੀ ਪੰਜਾਬ ਨੇ ਉਹਨਾਂ ਦੇ ਧਰਨੇ ਵਿੱਚ ਆ ਕੇ ਉਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਉਹਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਹ ਪਹਿਲ ਦੇ ਅਧਾਰ ਤੇ ਮੋਟੀਵੇਟਰਾਂ ਦੀ ਤਨਖਾਹ ਲਾਗੂ ਕਰਵਾਉਣਗੇ ਪਰ ਤਕਰੀਬਨ ਦੋ ਸਾਲ ਵੀ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਮੋਟੀਵੇਟਰਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਬੀਤੇ ਦਿਨੀ ਵਿੱਤ ਮੰਤਰੀ ਪੰਜਾਬ ਨਾਲ ਸੂਬਾ ਆਗੂਆਂ ਦੀ ਮੀਟਿੰਗ ਜਾਣ ਬੁੱਝ ਕੇ ਕੈਂਸਲ ਕਰ ਦਿੱਤੀ ਗਈ ਜਿਸ ਦੇ ਰੋਸ ਵਜੋਂ ਮੋਟੀਵੇਟਰਾਂ ਨੇ ਅੱਜ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਉਹਨਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਪ੍ਰਪੋਜਲ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਪਰ ਵਿੱਤ ਮੰਤਰੀ ਦਾ ਪਰੋਸਨਲ ਵਿਭਾਗ ਆ ਇਸ ਪ੍ਰਪੋਜਲ ਨੂੰ ਮਨਜ਼ੂਰੀ ਨਹੀਂ ਦੇ ਰਿਹਾ ਤੇ ਨਾ ਹੀ ਇਸ ਤੇ ਕੋਈ ਕਾਰਵਾਈ ਕਰ ਰਿਹਾ ਜੇਕਰ ਵਿੱਤ ਮੰਤਰੀ ਪੰਜਾਬ ਨੇ ਉਹਨਾਂ ਨਾਲ ਕੀਤਾ ਵਾਅਦਾ ਪੂਰਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿੱਤ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਜਾਣਗੇ ਇਸ ਮੌਕੇ ਜਗਦੇਵ ਸਿੰਘ,ਗਿਆਨ ਸਿੰਘ,ਜਸਵੀਰ ਸਿੰਘ,ਕੁਲਦੀਪ ਸਿੰਘ,ਹਰਦੀਪ ਸਿੰਘ,ਜਸਪਾਲ ਸਿੰਘ,ਸੰਦੀਪ ਸਿੰਘ,ਬਲਵਿੰਦਰ ਸਿੰਘ,ਹਰਬੰਸ ਸਿੰਘ ਆਦਿ ਹਾਜਰ ਰਹੇ