
ਸੰਯੁਕਤ ਰਾਸ਼ਟਰ, 24 ਅਕਤੂਬਰ/ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਕਿਹਾ ਕਿ ਸਾਰੀਆਂ ਅਤਿਵਾਦੀ ਕਾਰਵਾਈਆਂ ਗ਼ੈਰਕਾਨੂੰਨੀ ਤੇ ਅਣਉਚਿੱਤ ਹਨ, ਚਾਹੇ ਇਹ ਲਸ਼ਕਰ-ਏ-ਤੋਇਬਾ ਜਾਂ ਹਮਾਸ ਵੱਲੋਂ ਮੁੰਬਈ ਜਾਂ ਕਬਿੁਤਜ਼ ਬੇਰੀ ਵਿੱਚ ਕੀਤੀਆਂ ਗਈਆਂ ਹੋਣ। ਹਮਾਸ ਵੱਲੋਂ ਇਜ਼ਰਾਈਲ ’ਤੇ 7 ਅਕਤੂਬਰ ਦੇ ਹਮਲੇ ਮਗਰੋਂ ਪੱਛਮੀ ਏਸ਼ੀਆ ਦੀ ਸਥਿਤੀ ’ਤੇ ਸੁਰੱਖਿਆ ਕੌਂਸਲ ਦੀ ਮੰਤਰੀ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਿੰਕਨ ਨੇ ਇਹ ਟਿੱਪਣੀ ਕੀਤੀ। ਬਲਿੰਕਨ ਨੇ ਕਿਹਾ, ‘‘ਜਿਵੇਂ ਕਿ ਇਸ ਕੌਂਸਲ ਅਤੇ ਸੰਯੁਕਤ ਰਾਸ਼ਟਰ ਆਮ ਸਭਾ ਨੇ ਵਾਰ ਵਾਰ ਕਿਹਾ ਹੈ ਕਿ ਸਾਰੀਆਂ ਅਤਿਵਾਦੀ ਕਾਰਵਾਈਆਂ ਗ਼ੈਰਕਾਨੂੰਨੀ ਤੇ ਅਣਉਚਿੱਤ ਹਨ। ਇਹ ਗ਼ੈਰਕਾਨੂੰਨੀ ਤੇ ਅਣਉਚਿੱਤ ਹਨ, ਇਹ ਚਾਹੇ ਨੈਰੋਬੀ ਜਾਂ ਬਾਲੀ… ਇਸਤਾਂਬੁਲ ਜਾਂ ਮੁੰਬਈ, ਨਿਊਯਾਰਕ ਜਾਂ ਕਬਿਤੁਜ਼ ਬੇਰੀ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਿਉਂ ਨਾ ਕੀਤੀਆਂ ਹੋਣ।’’ ਉਨ੍ਹਾਂ ਕਿਹਾ, ‘‘ਅਤਿਵਾਦੀ ਕਾਰਵਾਈਆਂ ਗ਼ੈਰਕਾਨੂੰਨੀ ਤੇ ਅਣਉਚਿਤ ਹਨ, ਭਾਵੇਂ ਇਹ ਆਈਐੱਸਆਈਐੱਸ, ਬੋਕੋ ਹਰਾਮ, ਅਲ ਸ਼ਬਾਬ, ਲਸ਼ਕਰ-ਏ-ਤੋਇਬਾ ਜਾਂ ਹਮਾਸ ਵੱਲੋਂ ਕਿਉਂ ਨਾ ਕੀਤੀਆਂ ਗਈਆਂ ਹੋਣ।’’-ਪੀਟੀਆਈ