
ਨਵੀਂ ਦਿੱਲੀ, 24 ਅਕਤੂਬਰ/ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ‘ਚ ਫੌਜ ਦੇ ਜਵਾਨਾਂ ਨਾਲ ਦਸਹਿਰਾ ਮਨਾਇਆ। ਇਸ ਮੌਕੇ ਰੱਖਿਆ ਮੰਤਰੀ ਨੇ ਸ਼ਸਤਰ ਪੂਜਾ ਵੀ ਕੀਤੀ। ਉਨ੍ਹਾਂ ਅਸਲ ਕੰਟਰੋਲ ਰੇਖਾ ਦੇ ਨਾਲ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸਥਾਨ ‘ਤੇ ਫ਼ੌਜੀਆਂ ਨਾਲ ਅਜਿਹੇ ਸਮੇਂ ਦਸਹਿਰਾ ਮਨਾਇਆ, ਜਦੋਂ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ ਚੱਲ ਰਿਹਾ ਹੈ।