November 22, 2025 9:49 am

ਮੁੱਖ ਮੰਤਰੀ ਭਗਵੰਤ ਮਾਨ ਨੇ ਬਟਨ ਦਬਾ ਕੇ ਰਾਵਣ ਦੇ ਪੁਤਲੇ ਨੂੰ ਕੀਤਾ ਅਗਨ ਭੇਂਟ

Share:

ਹੁਸ਼ਿਆਰਪੁਰ 24 ਅਕਤੂਬਰ (ਤਰਸੇਮ ਦੀਵਾਨਾ) ਦੁਸਹਿਰੇ ਦਾ ਤਿਉਹਾਰ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਿਰਕਤ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਆਈ ਏ ਐੱਸ ਦੇ ਨਿਰਦੇਸ਼ਾਂ ਤੇ ਜ਼ਿਲਾ ਪ੍ਰਸ਼ਾਸਨ ਨੇ ਪੂਰੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ।ਹੁਸ਼ਿਆਰਪੁਰ ‘ਚ ਦੁਸਹਿਰੇ ਦਾ ਤਿਉਹਾਰ ਮੁੱਖ ਤੌਰ ‘ਤੇ ਸ਼੍ਰੀ ਰਾਮ ਲੀਲਾ ਕਮੇਟੀ ਰਜਿ. ਵੱਲੋਂ ਗੋਪੀ ਚੰਦ ਕਪੂਰ  ਪ੍ਰਧਾਨ ਦੀ ਦੇਖ ਰੇਖ ਹੇਠ ਦੂਸ਼ਿਹਰਾ ਗਰਾਊਂਡ ਵਿੱਚ ਮਨਾਇਆ ਗਿਆ।ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ,ਡਾ. ਰਵਜੋਤ ਵਿਧਾਇਕ ਸ਼ਾਮ ਚੁਰਾਸੀ, ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ,ਜਸਵੀਰ ਸਿੰਘ ਰਾਜਾ ਗਿੱਲ ਵਿਧਾਇਕ ਉੜਮੁਡ਼ ਟਾਂਡਾ ਤੇ ਵਿਸ਼ੇਸ਼ ਮਹਿਮਾਨ ਵੱਜੋਂ ਡਿਪਟੀ ਕਮਿਸ਼ਨਰ  ਕਮ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕੋਮਲ ਮਿੱਤਲ ਤੇ ਜ਼ਿਲਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ  ਤੇ ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਸ਼ਿੰਦਾ, ਸੀਨੀਅਰ ਡਿਪਟੀ ਮੇਅਰ ਪਰਵੀਨ ਸੈਣੀ, ਨੇ ਸ਼ਿਰਕਤ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਪੰਜਾਬੀ ਭਗਵੰਤ ਮਾਨ ਨੇ ਕਿਹਾ ਕਿ ਦੁਸ਼ਹਿਰਾ ਮੇਲਾ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਦੋਵੇਂ ਪਾਸੇ ਪੌੜੀਆਂ ਸਟੇਡੀਅਮ ਵਾਂਗ ਬਣਾਈਆਂ ਜਾਣ,ਮੈਡੀਕਲ ਕਾਲਜ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦਾ ਮੈਡੀਕਲ ਕਾਲਜ ਵਿੱਚ ਅਗਲੇ ਸਾਲ ਕਲਾਸਾਂ ਸ਼ੁਰੂ ਹੋ ਜਾਣਗੀਆਂ ਹੁਸ਼ਿਆਰਪੁਰ ਦੀ ਸੁੰਦਰਤਾ ਲਈ ਹਰ ਪ੍ਰੋਜੈਕਟ ਮਨਜ਼ੂਰ ਕਰਨ ਦਾ ਭਰੋਸਾ ਦਿੱਤਾ ਸ਼ਾਮ 5:45 ਵਜੇ ਸੂਰਜ ਢੱਲਦੇ ਸਾਰ ਹੀ ਵਿਧੀਵਤ ਰੂਪ ‘ਚ ਧਾਰਮਿਕ ਰਸਮਾਂ ਪੂਰੀਆਂ ਕਰਦੇ ਹੋਏ ਰਾਵਣ ਦੇ ਪੁਤਲੇ ਨੂੰ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਰਿਮੋਟ ਦੇ ਬਟਨ ਦੱਬ ਕੇ ਅਗਨ ਭੇਂਟ ਕੀਤਾ। ਮੇਘਨਾਥ ਦੇ ਪੁਤਲੇ ਨੂੰ ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੀਕਸ਼ਣ ਸੂਦ ਤੇ ਕੁੰਭਕਰਣ ਦੇ ਪੁਤਲੇ ਨੂੰ ਕਰਮਵੀਰ ਸਿੰਘ ਘੁੰਮਣ ਤੇ ਕਮਲ ਚੋਧਰੀ ਨੇ ਸਾਂਝੇ ਰੂਪ ‘ਚ ਬਟਨ ਦੱਬ ਕੇ ਅਗਨ ਭੇਂਟ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਰਮੀਤ ਸਿੰਘ ਔਲਖ ਚੇਅਰਮੈਨ ਨਗਰ ਸੁਧਾਰ ਟਰੱਸਟ,ਸੰਤ ਰਮਿੰਦਰ ਦਾਸ, ਸੰਤ ਰਣਜੀਤ ਸਿੰਘ ਸ਼ਹੀਦਸਿੰਘਾਂ, ਸਤਵੰਤ ਸਿੰਘ ਸਿਆਣ ਸੂਬਾ ਜੁਆਇੰਟ ਸਕੱਤਰ, ਡਾ. ਹਰਮਿੰਦਰ ਸਿੰਘ ਬਖਸ਼ੀ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ,ਕਰਮਜੀਤ ਕੌਰ ਚੇਅਰਪ੍ਰਸਨ ਜ਼ਿਲਾ ਯੋਜਨਾ ਬੋਰਡ, ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ, ਤੀਕਸ਼ਣ ਸੂਦ ਸਾਬਕਾ ਕੈਬਨਿਟ ਮੰਤਰੀ, ਸ਼ਿਵ ਸੂਦ, ਸ਼੍ਰੀ ਕਮਲ ਚੌਧਰੀ ਸਾਬਕਾ ਮੈਂਬਰ ਪਾਰਲੀਮੈਂਟ, ਐੱਸ.ਡੀ.ਐੱਮ ਪ੍ਰੀਤਇੰਦਰ ਸਿੰਘ ਬੈਂਸ ,ਤਹਿਸੀਲਦਾਰ ਹਰਮਿੰਦਰ ਸਿੰਘ ਆਪ ਆਗੂ ਸਮੇਤ ਵੱਡੀ ਗਿਣਤੀ ‘ਚ ਸ਼ਹਿਰ ਦੀਆਂ ਪ੍ਰਮੁਖ ਸ਼ਖਸ਼ੀਅਤਾਂ ,ਸਿਆਸੀ,ਧਾਰਮਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news