ਜੈਪੁਰ, 1 ਅਕਤੂਬਰ/ਕਾਂਗਰਸ ਨੇਤਾ ਸਚਨਿ ਪਾਇਲਟ ਨੇ ਅੱਜ ਕਿਹਾ ਕਿ ਪਾਰਟੀ ਰਾਜਸਥਾਨ ਚੋਣਾਂ ’ਚ ਇੱਕਜੁਟਤਾ ਨਾਲ ਲੜੇਗੀ ਅਤੇ ਸੂਬੇ ਵਿੱਚ ਦੁਬਾਰਾ ਸੱਤਾ ਹਾਸਲ ਕਰਦਿਆਂ ਸਰਕਾਰ ਬਦਲਣ ਦੀ 30 ਸਾਲ ਪੁਰਾਣੀ ਰਵਾਇਤ ਨੂੰ ਬਦਲੇਗੀ। ਪਾਇਲਟ ਨੇ ਇਹ ਵੀ ਕਿਹਾ ਕਿ ਕਾਂਗਰਸ 2024 ਦੀਆਂ ਚੋਣਾਂ ’ਚ ਭਾਜਪਾ ਨੂੰ ਚੁਣੌਤੀ ਦੇਣ ਦੇ ਤਾਂ ਹੀ ਸਮਰੱਥ ਹੋਵੇਗੀ ਜੇਕਰ ਰਾਜਸਥਾਨ ਵਿੱਚ ਦੁਬਾਰਾ ਇਸ (ਕਾਂਗਰਸ) ਦੀ ਸਰਕਾਰ ਬਣਦੀ ਹੈ। ਨੀਮ ਕਾ ਥਾਣਾ ਜ਼ਿਲ੍ਹੇ ਦੇ ਅਜੀਤਗੜ੍ਹ ’ਚ ਕਿਸਾਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਭਾਜਪਾ ਕੇਂਦਰ ’ਚ ਸਰਕਾਰ ਦੀ ਅਗਵਾਈ ਕਰਨ ਅਤੇ ਰਾਜਸਥਾਨ ’ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ’ਚ ਫੇਲ੍ਹ ਸਾਬਤ ਹੋਈ ਹੈ। -ਪੀਟੀਆਈ
ਰਾਜਸਥਾਨ ਵਿੱਚ ਸਰਕਾਰ ਬਦਲਣ ਦੀ ਤਿੰਨ ਦਹਾਕੇ ਪੁਰਾਣੀ ਰਵਾਇਤ ਨੂੰ ਤੋੜੇਗੀ ਕਾਂਗਰਸ: ਪਾਇਲਟ
Share:
Voting poll
What does "money" mean to you?