December 24, 2024 7:57 am

ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਆਏ ਮੋਟੀਵੇਟਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ – ਲੋਹੜੀ ਤੇ ਕੀਤਾ ਸੀ ਪੱਕੇ ਕਰਨ ਦਾ ਐਲਾਨ 

Share:

ਮੋਗਾ 5 ਸਤੰਬਰ (ਗੋਪਾਲ ਸ਼ਰਮਾਂ) ਟੀਚਰ ਡੇ ਉੱਤੇ ਮੁੱਖ ਮੰਤਰੀ ਪੰਜਾਬ ਦੇ ਰਾਜ ਪੱਧਰੀ ਸਮਾਗਮ ਵਿੱਚ ਜਲ ਸਪਲਾਈ ਵਿਭਾਗ ਵਿੱਚ ਬਿਨ ਤਨਖਾਹ ਦੇ ਸਿਰਫ ਮਾਣ ਭੱਤੇ ਤੇ ਕੰਮ ਕਰ ਰਹੇ ਮੋਟੀਵੇਟਰ ਵਰਕਰ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਕਾਲੇ ਝੰਡਿਆਂ ਨਾਲ ਮੁੱਖ ਮੰਤਰੀ ਦਾ ਘਿਰਾਓ ਕਰਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਜਿਸਤੋਂ ਬਾਅਦ ਜਥੇਬੰਦੀਆਂ ਦੇ ਆਗੂਆਂ ਨੂੰ ਜਿਲਾ ਪ੍ਰਸਾਸ਼ਨ ਮੋਗਾ ਦੇ ਹੁਕਮਾਂ ਅਧੀਨ ਗਿਰਫ਼ਤਾਰ ਕਰਕੇ ਥਾਣਾ ਸਦਰ ਮੋਗਾ ਵਿਖੇ ਰੱਖਿਆ ਗਿਆ ਜਾਣਕਾਰੀ ਦਿੰਦਿਆਂ ਹੁਸਨ ਦੀਪ ਸਿੰਘ ਮੋਗਾ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਹੜੀ ਦੇ ਤਿਉਹਾਰ ਉੱਤੇ ਮੋਟੀਵੇਟਰਾਂ ਅਤੇ ਐਜੂਕੇਸ਼ਨ ਵਲੰਟੀਅਰਜ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਸੀ ਵਾਅਦੇ ਮੁਤਾਬਿਕ ਐਜੂਕੇਸ਼ਨ ਵਲੰਟੀਅਰਜ ਨੂੰ ਸਰਕਾਰ ਨੇ ਪੱਕਾ ਕਰ ਦਿੱਤਾ ਹੈ ਜਦਕਿ 8 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅਜੇ ਮੋਟੀਵੇਟਰਾਂ ਨੂੰ ਵਿਭਾਗ ਵਿੱਚ ਮਰਜ ਕਰਨ ਲਈ ਕੋਈ ਲਿਖਤੀ ਦਿਸ਼ਾ ਨਿਰਦੇਸ਼ ਜਾਰੀ ਨਹੀਂ ਹੋਏ ਜਿਸਦੇ ਰੋਸ ਵਜੋਂ ਮੋਟੀਵੇਟਰ ਵਰਕਰ ਯੂਨੀਅਨ ਨੇ ਮੁੱਖ ਮੰਤਰੀ ਪੰਜਾਬ ਦਾ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਜਿਸਤੋਂ ਬਾਅਦ ਉਹਨਾ ਦੀ ਮੀਟਿੰਗ ਸੀਨੀਅਰ ਸੁਪਰਡੰਟ ਆਫ ਪੁਲਿਸ ਅਤੇ ਡਿਪਟੀ ਕਮਿਸ਼ਨਰ ਮੋਗਾ ਨਾਲ ਹੋਈ ਸੀ ਜਿਨਾ ਕੋਲੋ ਵੀ ਕੋਈ ਠੋਸ ਹੱਲ ਨਹੀਂ ਮਿਲ ਸਕਿਆ ਜਿਸਤੋਂ ਬਾਅਦ ਉਹਨਾ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਦਰਸ਼ਨ ਦੌਰਾਨ ਪੁਲਿਸ ਪ੍ਰਸਾਸ਼ਨ ਨੇ ਉਹਨਾ ਦੇ 7 ਸਾਥੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਰਣਵੀਰ ਰਵੀ ਕੁਲਰੀਆਂ ਨੇ ਦੱਸਿਆ ਕਿ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਮੋਟੀਵੇਟਰਾਂ ਨੂੰ ਪੱਕਾ ਕਰਨ ਲਈ ਜਲ ਸਪਲਾਈ ਦੇ ਵਿਭਾਗ ਮੁੱਖੀ ਕੋਈ ਲਿਖਤੀ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕਰਦੇ ਉਹ ਹਰ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਦਾ ਘਿਰਾਓ ਕਰਨਗੇ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news