
ਲਖਨਊ, 1 ਸਤੰਬਰ/ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ ਦੇ ਪੁੱਤਰ ਵਿਕਾਸ ਕਿਸ਼ੋਰ ਦੇ ਦੋਸਤ ਵਿਨੈ ਸ੍ਰੀਵਾਸਤਵ ਦੀ ਅੱਜ ਮੰਤਰੀ ਦੇ ਘਰ ਗੋਲੀ ਲੱਗਣ ਕਾਰਨ ਮੌਤ ਹੋ ਗਈ।। ਇਹ ਘਟਨਾ ਅੱਜ ਸਵੇਰੇ ਲਖਨਊ ਦੇ ਠਾਕੁਰਗੰਜ ਇਲਾਕੇ ਦੇ ਬੇਗਾਰੀਆ ਪਿੰਡ ਵਿੱਚ ਵਾਪਰੀ ਅਤੇ ਗੁਆਂਢੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੋਂ ਮੰਤਰੀ ਦੇ ਪੁੱਤਰ ਦਾ ਲਾਇਸੈਂਸੀ ਪਿਸਤੌਲ ਮਿਲਿਆ ਹੈ। ਫੋਰੈਂਸਿਕ ਮਾਹਿਰਾਂ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਟੀਮ ਮੌਕੇ ’ਤੇ ਪੁੱਜ ਚੁੱਕੀ ਹੈ ਤੇ ਚਾਰ ਵਿਅਕਤੀਆਂ ਨੂੰ ਪੁੱਛ ਪੜਤਾਲ ਲਈ ਹਿਰਾਸਤ ‘ਚ ਲਿਆ ਗਿਆ ਹੈ। ਕੌਸ਼ਲ ਕਿਸ਼ੋਰ ਦੇ ਦੂਜੇ ਬੇਟੇ ਆਕਾਸ਼ ਦੀ 2020 ਵਿੱਚ ਸ਼ਰਾਬ ਅਤੇ ਨਸ਼ੇ ਕਾਰਨ ਮੌਤ ਹੋ ਗਈ ਸੀ।