
ਹੁਸ਼ਿਆਰਪੁਰ 1 ਸਤੰਬਰ ( ਤਰਸੇਮ ਦੀਵਾਨਾ ) ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਨ ਸਕੂਲ ਜਹਾਨਖੇਲਾਂ ਹੁਸ਼ਿਆਰਪੁਰ ਵਿਖੇ ਦਿ ਨਾਰਥ ਜ਼ੋਨ ਬੈਂਕ ਸਟਾਫ (ਐਸ.ਐਸ) ਕੋਆਪ੍ਰੇਟਿਵ ਥਰਿਫਟ ਐਂਡ ਕਰੈਡਿਟ ਸੁਸਾਇਟੀ ਲਿਮਟਿਡ ਹੁਸ਼ਿਆਰਪੁਰ ਨੇ 25,000/-ਰੁਪਏ ਦੀ ਰਾਸ਼ੀ ਦਾ ਚੈਕ ਫਰਨੀਚਰ ਲਈ ਭੇਂਟ ਕੀਤਾ। ਇਸ ਮੌਕੇ ਤੇ ਜਗਦੇਵ ਸਿੰਘ ਪ੍ਰਧਾਨ, ਡੀ.ਪੀ. ਸ਼ਾਰਦਾ (ਖਜਾਨਚੀ), ਜੋਗਿੰਦਰ ਸਿੰਘ ਡਾਇਰੈਕਟਰ, ਅਸ਼ਦੀ ਸ਼ਰਮਾ (ਡਾਇਰੈਕਟਰ), ਕਾਂਤਾ ਸੋਢੀ ਡਾਇਰੈਕਟਰ, ਰਾਕੇਸ਼ ਮਾਹੀ (ਡਾਇਰੈਕਟਰ), ਪੀ.ਸੀ. ਸ਼ਰਮਾ (ਚੀਫ ਐਗਜ਼ੀਕਿਊਟਿਵ), ਹਰੀਸ਼ ਮਨੋਚਾ (ਐਮ.ਡੀ.) ਜੀ ਦਾ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ. ਤਰਨਜੀਤ ਸਿੰਘ ਜੀ ਨੇ ਧੰਨਵਾਦ ਕੀਤਾ। ਇਸ ਮੌਕੇ ਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸੈਕਟਰੀ ਸ.ਹਰਬੰਸ ਸਿੰਘ, ਕਰਨਲ ਗੁਰਮੀਤ ਸਿੰਘ, ਸ਼੍ਰੀਰਾਮ ਆਸਰਾ, ਸ.ਮਲਕੀਤ ਸਿੰਘ ਮਹੇੜੂ, ਹਰੀਸ਼ ਠਾਕੁਰ, ਹਰਮੇਸ਼ ਤਲਵਾੜ, ਪ੍ਰਿੰ. ਸ਼ੈਲੀ ਸ਼ਰਮਾ ਅਤੇ ਵਿਦਿਆਰਥੀ ਮੌਜੂਦ ਸਨ।
ਫੋਟੋ : ਅਜ਼ਮੇਰ