November 22, 2025 12:10 pm

ਪੁਲਿਸ ਨੇ ਨਸ਼ੇ ਦੇ ਸੁਦਾਗਰਾ ਨੂੰ ਕੀਤਾ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗ੍ਰਿਫਤਾਰ

Share:

ਹੁਸ਼ਿਆਰਪੁਰ 30 ਅਗਸਤ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਐਸ.ਐਸ.ਪੀ. ਸਾਹਿਬ ਹੁਸ਼ਿਆਰਪੁਰ ਵਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆਂ ਐਸ.ਪੀ (ਇੰਨਵੈਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਐਸ.ਆਈ. ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਇੰਸ. ਕੁਲਦੀਪ ਸਿੰਘ ਥਾਣਾ ਗੜ੍ਹਸ਼ੰਕਰ ਵੱਲੋਂ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਸੱਕੀ ਪੁਰਸ਼ਾ ਦੇ ਸਬੰਧ ਵਿਚ ਟੀ-ਪੁਆਇੰਟ ਬੀਰਮਪੁਰ ਰੋਡ ਗੜਸ਼ੰਕਰ ਤੋਂ ਦੋ ਨੌਜਵਾਨ ਗਗਨ ਪੁੱਤਰ ਚਮਨ ਲਾਲ ਵਾਸੀ ਵਾਰਡ ਨੰਬਰ 6 ਗੜਸ਼ੰਕਰ ਅਤੇ ਲਖਵੀਰ ਸਿੰਘ ਉਰਫ ਸੋਨੂੰ ਦਰਸ਼ਨ ਸਿੰਘ ਵਾਸੀ ਪਿੰਡ ਸੋਲੀ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕੀਤਾ | ਜਿਹਨਾ ਦੀ ਤਲਾਸ਼ੀ ਅਨੁਸਾਰ ਕਰਨ ਤੇ ਗਗਨ ਪੁੱਤਰ ਚਮਨ ਲਾਲ ਉਕਤ ਪਾਸੋ 152 ਗ੍ਰਾਮ ਨਸ਼ੀਲਾ ਪਦਾਰਥ ਅਤੇ ਲਖਵੀਰ ਸਿੰਘ ਉਰਫ ਸੋਨੂੰ ਉਕਤ ਪਾਸੋਂ 76 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ | ਜਿਸਤੇ ਮੁਕੱਦਮਾ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦਰਜ ਕੀਤਾ ਗਿਆ | ਉਹਨਾ ਦੱਸਿਆ ਕਿ ਦੋਨਾ ਦੋਸ਼ੀਆ ਤੋਂ ਸਖਤੀ ਨਾਲ ਪੁੱਛਗਿੱਛ ਕਰਨ ਤੇ ਦੋਸ਼ੀਆ ਨੇ ਇੰਕਸ਼ਾਫ ਕੀਤਾ ਕਿ ਉਹਨਾ ਨੇ ਇਹ ਨਸ਼ੀਲਾ ਪਦਾਰਥ ਸਨੀ ਦੱਤਾ ਪੁੱਤਰ ਸ਼ਾਮ ਸੁੰਦਰ ਦੱਤਾ ਵਾਸੀ ਮੁਹੱਲਾ ਨੌ ਗਰੁੱਪ ਗੜਸ਼ੰਕਰ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਪਾਸੋ ਵੇਚਣ ਲਈ ਖਰੀਦ ਕੀਤਾ ਹੈ | ਉਹਨਾ ਦੱਸਿਆ ਕਿ ਤਫਤੀਸ਼ ਦੋਰਾਨ ਸਨੀ ਦੱਤਾ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 105 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ | ਉਕਤਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ।ਕਿ ਉਕਤ ਦੋਸ਼ੀ ਇਹ ਨਸ਼ੀਲਾ ਪਦਾਰਥ ਕਿਸ ਪਾਸੋਂ ਖਰੀਦ ਕਿ ਲਿਆਉਦੇ ਹਨ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚ ਦੇ ਹਨ ।

ਫੋਟੋ : ਅਜ਼ਮੇਰ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news