
ਨਵੀਂ ਦਿੱਲੀ, 29 ਅਗਸਤ/ਨਵੇਂ ਅਧਿਐਨ ਵਿਚ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਸਰਾਇਆ ਗਿਆ ਹੈ, ਜੇ ਪ੍ਰਦੂਸ਼ਣ ਇਸੇ ਪੱਧਰ ‘ਤੇ ਜਾਰੀ ਰਿਹਾ ਤਾਂ ਦਿੱਲੀ ਵਾਸੀਆਂ ਦੀ ਉਮਰ 11.9 ਸਾਲ ਤੱਕ ਘਟਣ ਦੀ ਉਮੀਦ ਹੈ। ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਵੱਲੋਂ ਜਾਰੀ ਕੀਤਾ ਗਿਆ ਏਅਰ ਕੁਆਲਿਟੀ ਲਾਈਫ ਇੰਡੈਕਸ ਦਰਸਾਉਂਦਾ ਹੈ ਕਿ ਦੇਸ਼ ਦੀ 67.4 ਪ੍ਰਤੀਸ਼ਤ ਆਬਾਦੀ ਉਨ੍ਹਾਂ ਖੇਤਰਾਂ ਵਿੱਚ ਰਹਿੰਦੀ ਹੈ ਜਿੱਥੇ ਪ੍ਰਦੂਸ਼ਣ ਦਾ ਪੱਧਰ ਦੇਸ਼ ਦੇ ਆਪਣੇ ਰਾਸ਼ਟਰੀ ਹਵਾ ਗੁਣਵੱਤਾ ਮਿਆਰ 40 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੱਧ ਹੈ। ਅਧਿਐਨ ਮੁਤਾਬਕ ਦਿੱਲੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ ਅਤੇ ਜੇ ਪ੍ਰਦੂਸ਼ਣ ਦਾ ਮੌਜੂਦਾ ਪੱਧਰ ਜਾਰੀ ਰਹਿੰਦਾ ਹੈ ਤਾਂ 1.8 ਕਰੋੜ ਵਸਨੀਕਾਂ ਦੀ ਜੀਵਨ ਸੰਭਾਵਨਾ ਔਸਤਨ 11.9 ਸਾਲ ਘੱਟ ਹੋਣ ਦੀ ਉਮੀਦ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਥੋਂ ਤੱਕ ਕਿ ਖੇਤਰ ਵਿੱਚ ਸਭ ਤੋਂ ਘੱਟ ਪ੍ਰਦੂਸ਼ਿਤ ਜ਼ਿਲ੍ਹੇ ਪੰਜਾਬ ਵਿੱਚ ਪਠਾਨਕੋਟ ਵਿੱਚ 7 ਗੁਣਾ ਵੱਧ ਸੂਖਮ ਕਣਾਂ ਦਾ ਪ੍ਰਦੂਸ਼ਣ ਹੈ ਅਤੇ ਜੇਕਰ ਮੌਜੂਦਾ ਪੱਧਰ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਜੀਵਨ ਸੰਭਾਵਨਾ 3.1 ਸਾਲ ਤੱਕ ਘੱਟ ਸਕਦੀ ਹੈ।