November 22, 2025 10:14 am

ਭਾਰਤ ਤੋਂ  ਬਾਅਦ ਹੁਣ ਅਮਰੀਕਾ ਦੇ  ਨਿਊਯਾਰਕ ਸਿਟੀ ਵਿੱਚ ਟਿਕਟਾਕ TikTok ਦੇ ਐਪ ਤੇ ਪਾਬੰਦੀ ਲਗਾਈ 

Share:

ਨਿਊਯਾਰਕ (ਰਾਜ ਗੋਗਨਾ)—ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਟਿਕਟਾਕ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲੇ ਭਾਰਤ ਨੇ ਸੰਨ 2020 ਵਿੱਚ ‘ਚ ਟਿਕਟਾਕ (TikTok) ‘ਤੇ ਪਾਬੰਦੀ ਲਗਾ ਕੇ ਚੀਨੀ ਐਪ ਕੰਪਨੀ ਨੂੰ ਇਕ ਵੱਡਾ ਝਟਕਾ ਦਿੱਤਾ ਸੀ। ਪਰ ਹੁਣ ਇਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਭਾਰਤ ਵਿੱਚ ਪਾਬੰਦੀ ਤੋਂ ਬਾਅਦ ਹੁਣ ਨਿਊਯਾਰਕ ਸਿਟੀ ਨੇ ਵੀ ਇਸ ਐਪ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਕਾਰਨ ਸੁਰੱਖਿਆ ਦੱਸਿਆ ਜਾ ਰਿਹਾ ਹੈ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਦੇ ਬੁਲਾਰੇ ਜੋਨਾਹ ਐਲਨ ਨੇ ਕਿਹਾ ਕਿ ਸ਼ਹਿਰ ਦੀ ਸਾਈਬਰ ਕਮਾਂਡ ਨੇ ਦੱਸਿਆ ਕਿ ਐਪ ਨੇ ਸ਼ਹਿਰ ਦੇ ਤਕਨੀਕੀ ਨੈੱਟਵਰਕ ਲਈ ਭਾਰੀ ਸੁਰੱਖਿਆ ਖਤਰਾ ਪੈਦਾ ਕੀਤਾ ਹੈ। ਅਤੇ ਸਾਰੀਆਂ ਏਜੰਸੀਆਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਹਟਾਉਣ ਲਈ ਕਿਹਾ ਗਿਆ ਹੈ। ਨਾਲ ਹੀ ਕਰਮਚਾਰੀ ਸਰਕਾਰੀ ਡਿਵਾਈਸਾਂ ਅਤੇ ਨੈੱਟਵਰਕ ‘ਤੇ ਇਸ ਦੀ ਵਰਤੋਂ ਨਹੀਂ ਕਰ ਸਕਣਗੇ। ਦੱਸਣਯੋਗ ਹੈ ਕਿ ਅਮਰੀਕਾ ਵਿੱਚ ਟਿੱਕਟਾਕ ਦਾ 150 ਮਿਲੀਅਨ ਤੋਂ ਵੀ ਵੱਧ ਯੂਜ਼ਰਬੇਸ ਹੈ ਅਤੇ ਇਹ ਐਪ ਚੀਨੀ ਤਕਨੀਕੀ ਕੰਪਨੀ ਬਾਈਟਡਾਂਸ ਦੀ ਮਲਕੀਅਤ ਹੈ। ਸੁਰੱਖਿਆ ਕਾਰਨਾਂ ਕਰਕੇ ਇਸ ਐਪ ਨੂੰ ਕਈ ਥਾਵਾਂ ‘ਤੇ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਟਿਕਟਾਕ ਨੇ ਕਿਹਾ ਹੈ ਕਿ ਉਹ ਅਮਰੀਕੀ ਉਪਭੋਗਤਾਵਾਂ ਦਾ ਡੇਟਾ ਚੀਨੀ ਸਰਕਾਰ ਨਾਲ ਸਾਂਝਾ ਨਹੀਂ ਕਰਦਾ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news