February 4, 2026 11:21 am

ਭਾ.ਜ.ਯੁ.ਮੋ. ਦੇ ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼ਿਵਮ ਓਹਰੀ ਨੂੰ ਹਿਜ਼  ਇੰਸਟੀਚਿਊਟ ਵਿਖੇ ਕੀਤਾ ਗਿਆ ਸਨਮਾਨਿਤ  

Share:

ਹੁਸ਼ਿਆਰਪੁਰ 14 ਅਗਸਤ ( ਤਰਸੇਮ ਦੀਵਾਨਾ ) ਹਿਜ਼ ਇੰਸਟੀਚਿਊਟ ਦੇ ਡਾਇਰੈਕਟਰ ਅਸ਼ੀਸ਼ ਸਰੀਨ ਨੇ ਭਾ.ਜ.ਯੁ.ਮੋ. ਦੇ ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼ਿਵਮ ਓਹਰੀ ਨੂੰ ਉਨ੍ਹਾਂ ਦੀ  ਨਿਯੁਕਤੀ ਲਈ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵਮ ਓਹਰੀ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਆਪਣੀ ਪਾਰਟੀ ਦੇ ਨਾਲ-ਨਾਲ ਦੇਸ਼ ਨੂੰ ਮਜ਼ਬੂਤ ਕਰਨ ਲਈ ਵੀ ਅੱਗੇ ਵਧਦੇ ਰਹਿਣਗੇ। ਇਸ ਮੌਕੇ ਸ਼ਿਵਮ ਓਹਰੀ ਨੇ ਡਾ. ਅਸ਼ੀਸ਼ ਸਰੀਨ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਕਰਨਗੇ। ਇਸ ਮੌਕੇ ਸੁਮਿਤ ਓਹਰੀ, ਸੰਯਮ ਓਹਰੀ, ਸੌਮਿਤ ਓਹਰੀ, ਰਾਜਨ ਸ਼ਰਮਾ, ਰਾਹੁਲ ਓਹਰੀ, ਅਗਰਮ ਠਾਕੁਰ, ਪੰਕਜ ਰੇਵਾੜੀ, ਮਨੀਸ਼ ਸ਼ਰਮਾ, ਨੀਤੀਸ਼ ਵਰਮਾ ਆਦਿ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news