ਹਿੰਦੂ ਜਥੇਬੰਦੀਆਂ ਵੱਲੋਂ ਨੂਹ ’ਚ 28 ਨੂੰ ਮੁੜ ਬ੍ਰਜ ਮੰਡਲ ਯਾਤਰਾ ਕੱਢਣ ਦਾ ਐਲਾਨ

ਗੁਰੂਗ੍ਰਾਮ/ਪਲਵਲ, 13 ਅਗਸਤ/ਹਿੰਦੂ ਜਥੇਬੰਦੀਆਂ ਵੱਲੋਂ ਪਲਵਲ ਦੇ ਪੋਂਡਰੀ ਪਿੰਡ ’ਚ ਕੀਤੀ ਗਈ ਮਹਾਪੰਚਾਇਤ ਦੌਰਾਨ ਐਲਾਨ ਕੀਤਾ ਗਿਆ ਕਿ ਵੀਐੱਚਪੀ ਦੀ ਬ੍ਰਜ ਮੰਡਲ ਜਲ ਅਭਿਸ਼ੇਕ ਯਾਤਰਾ 28 ਅਗਸਤ ਨੂੰ ਮੁੜ ਨੂਹ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨੂਹ ਹਿੰਸਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਐੱਨਆਈਏ ਤੋਂ ਜਾਂਚ ਕਰਾਉਣ ਦੀ ਮੰਗ ਕਰਦਿਆਂ ਕਈ ਹੋਰ ਅਹਿਮ ਫ਼ੈਸਲੇ ਲਏ ਗਏ। ਇਹ ਯਾਤਰਾ ਜੁਲਾਈ ’ਚ ਨੂਹ ’ਚ ਫਿਰਕੂ ਹਿੰਸਾ ਮਗਰੋਂ ਰੋਕ ਦਿੱਤੀ ਗਈ ਸੀ। ‘ਸਰਵ ਜਾਤੀ ਮਹਾਪੰਚਾਇਤ’ ’ਚ ਖਾਪ ਪੰਚਾਇਤਾਂ, ਭਾਜਪਾ, ਵੀਐੱਚਪੀ ਤੇ ਬਜਰੰਗ ਦਲ ਦੇ ਆਗੂਆਂ ਸਣੇ ਪਲਵਲ, ਗੁਰੂਗ੍ਰਾਮ ਅਤੇ ਹੋਰ ਨੇੜਲੇ ਇਲਾਕਿਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ

seculartvindia
Author: seculartvindia

Leave a Comment