November 22, 2025 10:29 am

ਨਿਊਯਾਰਕ ਵਿੱਚ ਮੁਫਤ ਪਲੇਅਸਟੇਸ਼ਨਾਂ ਲਈ ਲੋਕਾਂ ਨੇ ‘ਪੁਲਿਸ ‘ਤੇ ਬੋਤਲਾਂ ਸੁੱਟਿਆYouTuber ਦੀ ਕਾਲ ‘ਤੇ 2000 ਲੋਕ ਇਕੱਠੇ ਹੋਏ ਸੀ

Share:

ਨਿਊਯਾਰਕ , 6 ਅਪ੍ਰੈਲ (ਰਾਜ ਗੋਗਨਾ)—ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਬੀਤੇਂ ਦਿਨ  ਸ਼ੁੱਕਰਵਾਰ ਨੂੰ ਲੋਕ ਭੜਕ ਗਏ। ਲੋਕ ਰੇਲਵੇ ਸਟੇਸ਼ਨਾਂ ਅਤੇ ਵਾਹਨਾਂ ‘ਤੇ ਚੜ੍ਹ ਗਏ, ਅਤੇ  ਪੁਲਿਸ ‘ਤੇ ਬੋਤਲਾਂ ਸੁੱਟੀਆਂ ਅਤੇ ਬੈਰੀਕੇਡ ਵੀ ਤੋੜ ਦਿੱਤੇ। ਇਹ ਇੱਕ ਯੂਟਿਊਬਰ YouTuber ਦੇ ਸੱਦੇ ‘ਤੇ ਇਕੱਠੀ ਹੋਈ ਭੀੜ ਦੇ ਨਾਲ ਸ਼ੁਰੂ ਹੋਇਆ।ਦਰਅਸਲ, ਕਾਈ ਸੇਨੇਟ ਨਾਮ ਦੇ ਇੱਕ ਯੂਟਿਊਬਰ ਨੇ ਲੋਕਾਂ ਨੂੰ ਪਲੇਅ ਸਟੇਸ਼ਨ ਮੁਫਤ ਦੇਣ ਦਾ ਐਲਾਨ ਕੀਤਾ ਸੀ।ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਯੂਨੀਅਨ ਸਕੁਏਅਰ ਪਾਰਕ ਨਿਊਯਾਰਕ ਵਿੱਚ 2,000 ਦੇ ਕਰੀਬ ਲੋਕਾਂ ਦੀ ਇਕ ਭੀੜ ਇਕੱਠੀ ਹੋਈ। ਅਤੇ ਜਲਦੀ ਹੀ ਲੜਾਈ ਅਤੇ ਪੱਥਰਬਾਜ਼ੀ ਸ਼ੁਰੂ ਹੋ ਗਈ। ਅਤੇ ਕਈ ਲੋਕ ਜ਼ਖਮੀ ਵੀ ਹੋ ਗਏ ਅਤੇ ਵਾਹਨਾਂ ਦੀ ਭੰਨਤੋੜ ਵੀ ਕੀਤੀ ਗਈ। ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਮੁਲਾਜ਼ਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ‘ਚ ਦੰਗਾਕਾਰੀ ਵਾਹਨਾਂ ਨੂੰ ਲੱਤ ਮਾਰ ਰਹੇ ਹਨ ਅਤੇ ਭੰਨਤੋੜ ਵੀ ਕਰ ​​ਰਹੇ ਹਨ।ਲੋਕ ਸਬਵੇਅ ਦੀ ਛੱਤ ‘ਤੇ ਚੜ੍ਹ ਗਏ ਅਤੇ ਕੁਝ ਲੋਕਾਂ ਨੇ ਭੀੜ ਦੇ ਵਿੱਚ ਪਟਾਕੇ ਵੀ  ਚਲਾਉਣੇ ਸ਼ੁਰੂ ਕਰ ਦਿੱਤੇ। ਯੂਟਿਊਬਰ  YouTuber ਸੀਨਟ ਨੇ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨੂੰ 300 ਪਲੇਅਸਟੇਸ਼ਨ ਦੇਣ ਦੀ ਗੱਲ ਕਰਦਾ ਹੈ।ਸੀਨਤ ਦੇ 10 ਮਿਲੀਅਨ ਦੇ ਕਰੀਬ ਫਾਲੋਅਰਜ਼ ਹਨ। ਜੋ ਬੀਤੇਂ ਦਿਨ ਦੁਪਹਿਰ ਦੇ 1:00 ਵਜੇ ਯੂਨੀਅਨ ਸਕੁਏਅਰ ਨਿਊਯਾਰਕ ਵਿਖੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ।ਪਲੇਅ ਸਟੇਸ਼ਨ ਲੈਣ ਲਈ, ਲੋਕਾਂ ਵਿੱਚ ਲੜਾਈਆਂ ਸ਼ੁਰੂ ਹੋਈਆਂ। ਲੋਕ ਇੱਕ ਦੂਜੇ ਨੂੰ ਮਾਰਨ ਲੱਗੇ। ਭੀੜ ਦੇ ਕਾਬੂ ਤੋਂ ਬਾਹਰ ਹੋਣ ਤੋਂ ਬਾਅਦ ਲੋਕਾਂ ਨੇ ਵਾਹਨਾਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ‘ਤੇ ਨੱਚਣਾ ਸ਼ੁਰੂ ਕਰ ਦਿੱਤਾ।ਸਥਿਤੀ ਵਿਗੜਦੀ ਦੇਖ, YouTuber ਨੇ ਲਾਈਵ-ਸਟ੍ਰੀਮਿੰਗ ਦੌਰਾਨ ਲੋਕਾਂ ਨੂੰ ਕਿਹਾ – ਉਹ ਅੱਥਰੂ ਗੈਸ ਦੇ ਗੋਲੇ ਛੱਡ ਰਹੇ ਹਨ। ਇੱਕ ਜੰਗ ਛਿੜ ਗਈ ਹੈ। ਆਪਣੀ ਰੱਖਿਆ ਕਰੋ।ਭੀੜ ਦੇ ਕਾਬੂ ਤੋਂ ਬਾਹਰ ਹੋ ਜਾਣ ‘ਤੇ ਇਕ ਨੌਜਵਾਨ ਕਾਰ ਦੇ ਬੋਨਟ ‘ਤੇ ਵੀ ਨੱਚ ਰਿਹਾ ਹੈ।ਭੀੜ ਨੂੰ ਕਾਬੂ ਕਰਨ ਲਈ ਨਿਊਯਾਰਕ ਪੁਲਿਸ ਨੂੰ ਲੈਵਲ ਚਾਰ ਦੀ ਤਾਇਨਾਤੀ ਕਰਨੀ ਪਈ।ਨਿਊਯਾਰਕ ਪੁਲਿਸ ਮੁਖੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਅਜਿਹੇ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਪਰ ਇਸ ਵਾਰ ਲੋਕ ਸੁਣਨ ਨੂੰ ਤਿਆਰ ਨਹੀਂ ਹਨ।ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਜਿਸ ਵਿੱਚ YouTuber ਵੀ ਸ਼ਾਮਲ ਹੈ।ਨਿਊਯਾਰਕ ਸਿਟੀ ਪੁਲਿਸ ਦੇ ਮੁਖੀ ਜੈਫਰੀ ਮੇਡਰ ਨੇ ਕਿਹਾ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਸੀ।ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਬਾਅਦ ਵਿੱਚ ਪੁਲੀਸ ਨੇ ਕਿਸੇ ਵੀ ਤਰ੍ਹਾਂ ਭੀੜ ਨੂੰ ਖਦੇੜ ਕੇ ਸਥਿਤੀ ’ਤੇ ਕਾਬੂ ਪਾਇਆ। ਇਸ ਦੋਸ਼ ਵਿੱਚ ਕਈ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।ਇਸ ਦੇ ਨਾਲ ਹੀ ਯੂਟਿਊਬਰ ਕਾਈ ਸੇਨੇਟ ਨੂੰ ਵੀ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਇਸ  ਦੌਰਾਨ ਪੁਲਿਸ ਨੇ ਯੂਨੀਅਨ ਸਕੁਏਅਰ ਤੋਂ ਲੰਘਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਰੋਕ ਦਿੱਤਾ। ਜਾਂਚ ਤੋਂ ਪਤਾ ਲੱਗਾ ਹੈ ਕਿ ਯੂਟਿਊਬਰ ਬਿਨਾਂ ਇਜਾਜ਼ਤ ਦੇ ਇਹ ਈਵੈਂਟ ਦੀ ਮੇਜ਼ਬਾਨੀ ਕਰ ਰਿਹਾ ਸੀ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news