
ਦਲਜੀਤ ਕੌਰ/ਲਹਿਰਾਗਾਗਾ, 31 ਜੁਲਾਈ, 2023: ਬੀਤੀ 27 ਜੁਲਾਈ ਨੂੂੰ ਲਹਿਰਾਗਾਗਾ ਵਿੱਚ ਵਾਪਰੇ ਸੀਵਰੇਜ਼ ਗੈਸ ਹਾਦਸੇ ਦੇ ਪੀੜਤਾਂ ਨੂੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰਨ ਲਈ ਚੱਲ ਰਹੇ ਸੰਘਰਸ਼ ਦੇ ਪੰਜਵੇਂ ਦਿਨ ਅੱਜ ਸਫ਼ਾਈ ਸੇਵਕਾਂ ਤੇ ਭਰਾਤਰੀ ਜਥੇਬੰਦੀਆਂ ਦੇ ਸੰਘਰਸ਼ ਦੌਰਾਨ ਅੱਜ ਜਥੇਬੰਦੀਆਂ ਅਤੇ ਪ੍ਰਸ਼ਾਸ਼ਨ ਨੂੂੰ ਵਿਚਕਾਰ ਸਮਝੌਤਾ ਹੋ ਗਿਆ
ਪ੍ਰਸ਼ਾਸ਼ਨ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚਕਾਰ ਹੋਈ ਲੰਮੀ ਸਮਝੌਤਾ ਵਾਰਤਾ ਵਿੱਚ ਇਹ ਤਹਿ ਹੋਇਆ ਕਿ ਮ੍ਰਿਤਕ ਕਰਮੀ ਦੇ ਵਾਰਸਾਂ ਅਤੇ ਦੂਜੇ ਤਿੰਨ ਪੀੜਤਾਂ ਨੂੂੰ ਕੁੱਲ 18 ਲੱਖ ਰੁਪਏ ਮੁਆਵਜਾ, ਮ੍ਰਿਤਕ ਦੀ ਭੈਣ ਨੂੂੰ ਨਗਰ ਕੌਂਸਲ ਵਿੱਚ ਨੌਕਰੀ ਦਿੱਤੀ ਜਾਵੇਗੀ, ਠੇਕੇਦਾਰ ਅਧੀਨ ਕੰਮ ਕਰਦੇ ਕੱਚੇ ਸਫ਼ਾਈ ਕਰਮਚਾਰੀਆਂ ਨੂੂੰ 31 ਅਗਸਤ ਤੱਕ ਨਗਰ ਕੌਂਸਲ ਵਿੱਚ ਸਿੱਧਾ ਠੇਕੇ ਅਧੀਨ ਲਿਆਂਦਾ ਜਾਵੇਗਾ। ਹਾਦਸੇ ਦੀ ਪੜਤਾਲ ਅਤੇ ਦੋਸ਼ੀਆਂ ਦੀ ਜੁੰਮੇਵਾਰੀ ਤਹਿ ਕਰਨ ਲਈ ਪਹਿਲਾਂ ਕਾਇਮ ਕੀਤੀ ਸਿੱਟ ਜਾਂਚ ਕਰੇਗੀ।
ਇਸ ਤੋਂ ਪਹਿਲਾਂ ਅਣਮਿਥੇ ਸਮੇਂ ਲਈ ਚੱਲ ਰਹੇ ਧਰਨੇ ਨੂੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਲਹਿਰਾਗਾਗਾ ਦੇ ਨੇੜਲੇ ਸ਼ਹਿਰ ਸੁਨਾਮ ਵਿੱਚ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਮੁੱਖ ਮੰਤਰੀ ਵੱਡੇ-ਵੱਡੇ ਦਾਅਵੇ ਕਰਦੇ ਰਹੇ ਪਰ ਆਪਣੇ ਜਿਲ੍ਹੇ ‘ਚ ਵਾਪਰੇ ਦੁਖਾਂਤ ਦਾ ਨਾਂ ਉਨ੍ਹਾਂ ਦੀ ਜ਼ੁਬਾਨ ‘ਤੇ ਨਹੀਂ ਆਇਆ। ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਤਕਨੀਕ ਦੇ ਖੇਤਰ ਵਿੱਚ ਬੇਤਾਬ ਵਿਕਾਸ ਹੋਣ ਦੇ ਬਾਵਜੂਦ ਅੱਜ ਵੀ ਕੱਚੇ ਸਫ਼ਾਈ ਕਾਮਿਆਂ ਨੂੂੰ ਬਿਨਾਂ ਸੁਰੱਖਿਆ ਕਿੱਟਾਂ ਦੇ ਧੱਕੇ ਨਾਲ ਸੀਵਰ ਦੇ ਜ਼ੋਖਿਮ ਵਾਲੇ ਕੰਮਾਂ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਦੋਂ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤਾਂ ਸਾਰਾ ਸ਼ਾਸ਼ਨ ਪ੍ਰਸ਼ਾਸ਼ਨ ਗਾਇਬ ਹਾਦਸਿਆਂ ਦੇ ਕਾਰਨਾਂ ‘ਤੇ ਪਰਦਾ ਪਾਉਣ ਅਤੇ ਦੋਸ਼ੀਆਂ ਨੂੰ ਬਚਾਉਣ ਵਿੱਚ ਜੁਟ ਜਾਂਦਾ ਹੈ। ਪੀੜਤਾਂ ਨੂੰ ਇਨਸਾਫ਼ ਦੇ ਨਾਂ ‘ਤੇ ਚੰਦ ਰੁਪਏ ਦੇ ਕੇ ਵਰਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਸਿਹਤ ਲਈ ਬੁਨਿਆਦ ਲੋੜ ਸਾਫ-ਸਫ਼ਾਈ ਦੇ ਵਿਭਾਗ ਵਿੱਚ ਕਦੇ ਵੀ ਲੋੜੀਂਦੀ ਸੰਖਿਆ ਵਿੱਚ ਸਫ਼ਾਈ ਸੇਵਕ ਤੇ ਸੀਵਰਮੈਨ ਭਰਤੀ ਨਹੀਂ ਕੀਤੇ ਜਾਂਦੇ, ਜਿਹੜੇ ਭਰਤੀ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਸਾਲਾਂਬੱਧੀ ਕੱਚੇ ਰੱਖ ਕੇ ਉਨ੍ਹਾਂ ਦਾ ਆਰਥਕ ਤੇ ਮਾਨਸਕ ਸ਼ੋਸ਼ਣ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਸੀਵਰ ਦੇ ਮੇਨਹੋਲ ਦੀ ਸਫ਼ਾਈ ਦੌਰਾਨ ਵਾਪਰੇ ਹਾਦਸੇ ਵਿੱਚ ਜ਼ਹਿਰੀਲੀ ਗੈਸ ਚੜ੍ਹਨ ਕਰਕੇ ਫੌਤ ਹੋਏ ਸਫ਼ਾਈ ਕਰਮੀ ਸੁਖਵਿੰਦਰ ਹੈਪੀ ਦੀ ਲਾਸ਼ ਦਾ ਅੱਜ ਵੀ ਨਾ ਪੋਸਟਮਾਰਟਮ ਹੋ ਸਕਿਆ ਤੇ ਦਾਹ-ਸਸਕਾਰ ਵੀ ਨਹੀਂ ਹੋ ਸਕਿਆ, ਜਦੋਂ ਕਿ ਦੋ ਸਫ਼ਾਈ ਕਾਮੇ ਅਜੇ ਵੀ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਅਜਿਹੀ ਹਾਲਤ ਵਿੱਚ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ, ਆਮ ਲੋਕਾਂ ਅਤੇ ਜਨਤਕ ਜਥੇਬੰਦੀਆਂ ਵਿੱਚ ਰੋਸ ਬਹੁਤ ਵੱਧ ਰਿਹਾ ਸੀ।