November 22, 2025 10:46 am

ਸ਼ਰਾਬੀ ਯਾਤਰੀ ਨੇ ਜਹਾਜ਼ ‘ਵਿੱਚ ਮਾਂ-ਧੀ ਨਾਲ ਕੀਤੀ  ਛੇੜਛਾੜ, ਡੈਲਟਾ ਏਅਰਲਾਈਨਜ ਫਲਾਈਟ ਦੇ ਕਰੂ ਨੇ ਨਹੀ ਕੀਤੀ ਮਦਦ

Share:

ਨਿਊਯਾਰਕ, 31 ਜੁਲਾਈ (ਰਾਜ ਗੋਗਨਾ )-ਨਿਊਯਾਰਕ ਤੋਂ ਏਥਨਜ਼ ਗਰੀਸ ਜਾਣ ਵਾਲੀ ਡੈਲਟਾ ਏਅਰਲਾਈਨਜ਼ ਦੀ ਫਲਾਈਟ ‘ਚ ਇਕ ਸ਼ਰਾਬੀ ਯਾਤਰੀ ਨੇ 16 ਸਾਲਾ ਲੜਕੀ ਅਤੇ ਉਸ ਦੀ ਮਾਂ ਦੇ ਨਾਲ ਛੇੜਛਾੜ ਕੀਤੀ। ਫਲਾਈਟ ਦੇ ਅਮਲੇ ਨੇ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਇੰਨਾ ਹੀ ਨਹੀਂ, ਉਤਰਨ ਤੋਂ ਬਾਅਦ ਵੀ ਦੋਸ਼ੀ ਨੂੰ ਬਿਨਾਂ ਕਿਸੇ ਅਧਿਕਾਰੀ ਜਾਂ ਪੁਲਸ ਨੂੰ ਦੱਸੇ ਹੀ ਛੱਡ ਦਿੱਤਾ ਗਿਆ। ਹੁਣ ਪੀੜਤ ਪਰਿਵਾਰ ਨੇ ਏਅਰਲਾਈਨ ਦੇ ਖਿਲਾਫ ਕਰੀਬ 16.5 ਕਰੋੜ ਦਾ ਮਾਮਲਾ ਦਰਜ ਕਰਵਾਇਆ ਹੈ।ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਲੰਘੀ 26 ਜੁਲਾਈ ਨੂੰ 9 ਘੰਟੇ ਦੀ ਫਲਾਈਟ ‘ਚ ਇਕ ਯਾਤਰੀ ਨੇ ਕਰੀਬ 10 ਵੋਡਕਾ ਅਤੇ ਇਕ ਗਲਾਸ ਵਾਈਨ ਦਾ  ਪੀਤਾ। ਮਾਮਲੇ ਦੀ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਫਲਾਈਟ ਅਟੈਂਡੈਂਟ ਦੋਸ਼ੀ ਨੂੰ ਲਗਾਤਾਰ ਸ਼ਰਾਬ ਪਰੋਸ ਰਹੇ ਸਨ, ਜਦੋਂ ਉਹ ਨਸ਼ੇ ‘ਚ ਸੀ। ਇਸ ਤੋਂ ਬਾਅਦ ਉਸ ਨੇ ਜਹਾਜ ਵਿੱਚ ਸਵਾਰ ਇਕ ਮਾਂ- ਅਤੇ ਉਸ ਦੀ ਧੀ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ।ਅਤੇ ਮੁਲਜ਼ਮ ਲੜਕੀ ਦਾ ਨਾਂ-ਪਤਾ ਪੁੱਛ ਰਿਹਾ ਸੀ।ਪੀੜਤ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਦੇ ਨਸ਼ੇ ਵਿੱਚ ਮਾਂ-ਧੀ ਨੂੰ ਲਗਾਤਾਰ ਗਾਲ੍ਹਾਂ ਕੱਢ ਰਿਹਾ ਸੀ। ਵਾਰ-ਵਾਰ ਵਿਰੋਧ ਕਰਨ ਤੋਂ ਬਾਅਦ ਵੀ ਫਲਾਈਟ ਕਰੂ ਨੇ ਦੋਸ਼ੀ ਦੀ ਕਾਰਵਾਈ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਦੋਸ਼ੀ ਉਸ ਤੋਂ ਉਸ ਦੇ ਘਰ ਦਾ ਪਤਾ ਅਤੇ ਹੋਰ ਜਾਣਕਾਰੀ ਪੁੱਛਦਾ ਰਿਹਾ। ਇਸ ਦੇ ਨਾਲ ਹੀ ਉਹ ਲੜਕੀ ਨੂੰ ਧਮਕੀਆਂ ਦੇਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ।ਡੈਲਟਾ ਨੇ ਮਾਂ-ਧੀ ਨੂੰ ਦਿੱਤੀ 5 ਹਜ਼ਾਰ ਮੁਫਤ ਟਿਕਟਾਂ ਦੀ ਪੇਸ਼ਕਸ਼ ਕੀਤੀ ਫਲਾਈਟ ਦੇ ਲੈਂਡ ਹੋਣ ਤੋਂ ਬਾਅਦ ਡੈਲਟਾ ਕੰਪਨੀ ਨੇ ਮਾਂ-ਧੀ ਤੋਂ ਮੁਆਫੀ ਵੀ ਮੰਗੀ ਅਤੇ ਉਨ੍ਹਾਂ ਨੂੰ 5 ਹਜ਼ਾਰ ਮੁਫਤ ਟਿਕਟਾਂ ਦੀ ਪੇਸ਼ਕਸ਼ ਕੀਤੀ। ਪੀੜਤਾਂ ਦੇ ਵਕੀਲਾਂ ਨੇ ਕਿਹਾ ਕਿ ਫਲਾਈਟ ‘ਚ ਜੋ ਹੋਇਆ ਉਸ ਨੂੰ ਰੋਕਿਆ ਜਾ ਸਕਦਾ ਸੀ। ਡੈਲਟਾ ਨੇ ਮੀਡੀਏ ਨੂੰ ਦੱਸਿਆ, “ਸਾਡੇ ਕੋਲ ਸਾਡੀਆਂ ਉਡਾਣਾਂ ‘ਤੇ ਕਿਸੇ ਵੀ ਕਿਸਮ ਦੀ ਦੁਰਵਿਹਾਰ ਲਈ ਜ਼ੀਰੋ ਸਹਿਣਸ਼ੀਲਤਾ ਨੀਤੀ ਹੈ। ਅਸੀਂ ਆਪਣੇ ਯਾਤਰੀਆਂ ਨਾਲ ਬਹੁਤ ਸਾਵਧਾਨੀ ਨਾਲ ਪੇਸ਼ ਆਉਂਦੇ ਹਾਂ ਅਤੇ ਉਨ੍ਹਾਂ ਦੀ ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਅਸੀਂ ਮਾਮਲੇ ਦੀ ਜਾਂਚ ਕਰਾਂਗੇ।ਤਸਵੀਰ ‘ਚ ਔਰਤ ਜਹਾਜ਼ ਦੇ ਫਰਸ਼ ‘ਤੇ ਬੈਠੀ ਦਿਖਾਈ ਦੇ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਮਦਦ ਲਈ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਚਾਲਕ ਦਲ ਨੇ ਉਸ ਦੀ ਮਦਦ ਨਹੀਂ ਕੀਤੀ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news