November 22, 2025 10:46 am

ਮਨੁੱਖੀ ਤਸ਼ਕਰੀ ਦੇ ਮਾਮਲੇ ਵਿੱਚ ਬਰੈਂਪਟਨ, ਓਨਟਾਰੀਓ ਦੇ  ਇੱਕ ਭਾਰਤੀ ਨਾਗਰਿਕ ਨੇ ਅਮਰੀਕੀ ਅਦਾਲਤ ਵਿੱਚ ਮਨੁੱਖੀ ਤਸਕਰੀ ਦੇ 9 ਮਾਮਲਿਆਂ ਵਿੱਚ ਆਪਣੇ ਆਪ ਨੂੰ ਦੋਸ਼ੀ ਮੰਨਿਆ

Share:

ਵਾਸ਼ਿੰਗਟਨ, 29 ਜੁਲਾਈ(ਰਾਜ ਗੋਗਨਾ)- ਬਰੈਂਪਟਨ ੳਨਟਾਰੀੳ  ਦੇ ਰਹਿਣ ਵਾਲੇ ਇਕ 41 ਸਾਲਾ ਭਾਰਤੀ ਮੂਲ ਦੇ ਵਿਅਕਤੀ ਸਿਮਰਨਜੀਤ ਸਿੰਘ ਸ਼ੈਲੀ ਨੇ ਬੀਤੇਂ ਦਿਨ ਸ਼ੁੱਕਰਵਾਰ ਨੂੰ ਨਿਊਯਾਰਕ ਦੇ ਉੱਤਰੀ ਜ਼ਿਲ੍ਹੇ ਦੀ ਯੂਐਸ ਫੈਡਰਲ ਅਦਾਲਤ ਦੇ ਸਾਹਮਣੇ ਮਨੁੱਖੀ ਤਸਕਰੀ ਦੇ 9 ਮਾਮਲਿਆਂ ਲਈ ਆਪਣੇ ਆਪ ਨੂੰ ਦੋਸ਼ੀ ਮੰਨਿਆ ਹੈ।ਇਸ ਕੇਸ ਨੇ ਇੱਕ ਨੈੱਟਵਰਕ ‘ਤੇ ਹੋਰ ਜਾਣਕਾਰੀ ਦਾ ਵੀ ਖੁਲਾਸਾ ਕੀਤਾ ਹੈ ਜੋ ਸੰਭਾਵਤ ਤੌਰ ‘ਤੇ ਭਾਰਤ ਤੋਂ ਸੈਂਕੜੇ ਲੋਕਾਂ ਨੂੰ ਕੈਨੇਡਾ ਤੋ ਅਮਰੀਕਾ ਸਰਹੱਦ ਪਾਰ ਕਰਾਉਦਾ ਸੀ। ਦੌਸ਼ੀ ਦਾ ਨਾਂ ਸਿਮਰਨਜੀਤ ਸਿੰਘ (ਸ਼ੈਲੀ) 41,ਸਾਲ ਹੈ ਜਿਸ  ਨੇ ਜੱਜ ਮਾਏ ਏ. ਡੀ’ਅਗੋਸਟਿਨੋ ਦੇ ਸਾਹਮਣੇ ਅਲਬਾਨੀ ਨਿਊਯਾਰਕ ਦੀ ਅਦਾਲਤ  ਵਿੱਚ ਪੇਸ਼ੀ ਦੌਰਾਨ ਤਸਕਰੀ ਮਾਮਲਿਆਂ ਅਤੇ ਤਸਕਰੀ ਕਰਨ ਦੀ ਸਾਜ਼ਿਸ਼ ਦੇ ਮਾਮਲਿਆਂ ਵਿੱਚ ਆਪਣੇ ਆਪ ਨੂੰ ਦੋਸ਼ੀ ਮੰਨਿਆ।ਸਿਮਰਨਜੀਤ ਸਿੰਘ ਸ਼ੈਲੀ ਦੇ ਪਰਿਵਾਰ ਜਾਂ ਦੋਸਤ ਵਿੱਚੋਂ ਕੋਈ ਵੀ ਸੁਣਵਾਈ ਮੌਕੇ ਉਸ ਦੇ ਨਾਲ ਹਾਜ਼ਰ ਨਹੀਂ ਹੋਇਆ। ਸਿਮਰਨਜੀਤ ਸਿੰਘ ਸ਼ੈਲੀ ਦੀ ਪਟੀਸ਼ਨ ਸਮਝੌਤੇ ਵਿੱਚ ਉਸ ਨੇ ਅਦਾਲਤ ਵਿੱਚ ਇਹ ਵੀ ਸਵੀਕਾਰ ਕੀਤਾ ਗਿਆ ਕਿ ਉਸਨੇ ਲੋਕਾਂ ਨੂੰ ਕੈਲਗਰੀ, ਟੋਰਾਂਟੋ ਅਤੇ ਮਾਂਟਰੀਅਲ ਤੱਕ ਉਡਾਣ ਭਰ ਕੇ ਭਾਰਤ ਤੋਂ ਅਮਰੀਕਾ ਵਿੱਚ ਤਸਕਰੀ ਕਰਨ ਦਾ ਪ੍ਰਬੰਧ ਕੀਤਾ ਸੀ ਅਤੇ  ਫਿਰ ਉਸ ਨੇ ਭਾਰਤੀ ਨਾਗਰਿਕਾਂ ਨੂੰ ਕਿਸ਼ਤੀ ਰਾਹੀਂ ਸੇਂਟ ਲਾਰੈਂਸ ਦਾ ਦਰਿਆ ਪਾਰ ਕਰਵਾਇਆ ਅਤੇ ਉਸ ਨੇ ਇਕ ਹਜਾਰ ਤੋ ਵੱਧ ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਭੇਜਣ  ਦੀ ਤਸਕਰੀ ਕੀਤੀ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news