
ਹੁਸ਼ਿਆਰਪੁਰ 29 ਜੁਲਾਈ ( ਤਰਸੇਮ ਦੀਵਾਨਾ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਡੋਗਰਾ ,ਅਤੇ ਯੂਥ ਕਾਂਗਰਸ ਦੇ ਪ੍ਰਧਾਨ ਨਵਰਿੰਦਰਜੀਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਹੜਾ ਨਾਲ ਹੋਏ ਨੁਕਸਾਨ ਦੇ ਸਬੰਧ ਵਿੱਚ ਹੁਸ਼ਿਆਰਪੁਰ ਤੋ ਡਿਪਟੀ ਕਮਿਸਨਰ ਕੋਮਲ ਮਿੱਤਲ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ । ਕਾਗਰਸੀ ਅਹੁਦੇਦਾਰਾ ਤੇ ਵਰਕਾਰਾ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਜਿੱਥੇ ਜਿੱਥੇ ਵੀ ਹੜ੍ਹਾ ਦੇ ਕਾਰਨ ਫਸਲ ਖਰਾਬ ਹੋਈ ਹੈ ਉਸ ਇਲਾਕੇ ਦੀ ਜਮੀਨ ਦੀ ਮਿਣਤੀ ਕਰਵਾਕੇ ਤੁਰੰਤ ਮੁਆਵਜਾ ਦਿੱਤਾ ਜਾਵੇ ਉਹਨਾ ਮੰਗ ਕੀਤੀ ਕਿ ਜਿੱਥੇ ਪੰਜਾਬ ਸਰਕਾਰ ਨੇ ਕਿਸਾਨਾ ਦੀਆ ਖਰਾਬ ਹੋਈਆਂ ਫਸਲਾ ਮੁਆਵਜਾ ਦੇਣਾ ਹੈ ਉੱਥੇ ਗਰੀਬ ਮਜਦੂਰਾ ਨੂੰ ਵੀ ਮੁਆਵਜਾ ਦਿੱਤਾ ਜਾਵੇ । ਇਸ ਮੌਕੇ ਹੋਰਨਾ ਤੋ ਇਲਾਵਾ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ,ਸਾਬਕਾ ਵਿਧਾਇਕ ਇੰਦੂ ਬਾਲਾ , ਸਾਬਕਾ ਵਿਧਾਇਕ ਪਵਨ ਅਦੀਆਂ ,ਡਾਕਟਰ ਜਤਿੰਦਰ ਕੁਮਾਰ ਚੱਬੇਵਾਲ ਆਦਿ ਹਾਜਰ ਸਨ ।