
ਭੁਲੱਥ, 28 ਜੁਲਾਈ (ਅਜੈ ਗੋਗਨਾ)- ਅੱਜ ਸਥਾਨਕ ਕਸਬਾ ਭੁਲੱਥ ਦੇ ਗੁਰਦੁਆਰਾ ਸੰਤਸਰ ਸਾਹਿਬ ਭੁਲੱਥ ਸ਼ਰਕੀ ਦੀ ਸਮੂਹ ਸਾਧ ਸੰਗਤਵੱਲੋਂ ਸੁਲਤਾਨਪੁਰ ਖੇਤਰ ਵਿੱਚ ਆਏ ਭਾਰੀ ਹੜ੍ਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਮਾਲੀ ਸਹਾਇਤਾ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋੰ ਸੰਗਤਾਂ ਤੋਂ ਇੱਕਤਰ ਕੀਤੀ 80,000 ਰੁਪਏ ਨਗਦ ਰਾਸ਼ੀ ਪੰਜਾਬ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਹੜ੍ਹਾਂ ਪ੍ਰਭਾਵਿਤ ਇਲਾਕਿਆ ਵਿੱਚ ਬੰਨ੍ਹ ਕਾਇਮ ਕਰਨੇ ਲਈ ਡੀਜਲ ਵਾਸਤੇ ਭੇਂਟ ਕੀਤੀ ਗਈ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਮਾਨ ਸਿੰਘ ਸਕੱਤਰ ਤੇ ਨੰਬਰਦਾਰ ਰਣਜੀਤ ਸਿੰਘ ਰਿੰਪੀ ਨੇ ਦੱਸਿਆ ਕਿ ਧੁੱਸੀ ਬੰਨ੍ਹ ਨੂੰ ਮਜਬੂਤ ਕਰਨ ਲਈ ਦਿਨ-ਰਾਤ ਚੱਲ ਰਹੀ ਮਸੀਨਰੀ ਵਾਸਤੇ ਡੀਜਲ ਅਹਿਮ ਜਰੂਰਤ ਹੈ ਅਤੇ ਸਾਰਿਆਂ ਵਲੋਂ ਆਪਣਾ ਫਰਜ ਸਮਝਦੇ ਤੇ ਆਪਣਾ ਭਾਈਚਾਰੇ ਦੀ ਮਦਦ ਕਰਨ ਲਈ ਸੰਤ ਸੀਚੇਵਾਲ ਨਾਲ ਸੰਪਰਕ ਕਰਕੇ ਇਕੱਤਰ ਹੋਈ ਰਾਸ਼ੀ ਭੇਟ ਕੀਤੀ ਗਈ। ਇਸ ਮੋਕੇ ਪ੍ਰੋ. ਕੁਲਵੰਤ ਸਿੰਘ, ਬਲਜਿੰਦਰ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਕੈਸ਼ੀਅਰ ਚਰਨਜੀਤ ਸਿੰਘ, ਸੂਬੇਦਾਰ ਨਿਸ਼ਾਨ ਸਿੰਘ, ਸ਼ਰਨ ਸਿੰਘ, ਪ੍ਰਿੰ. ਜਸਵੰਤ ਸਿੰਘ, ਸਵਰਨ ਸਿੰਘ, ਸਤਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਮੇਲ ਸਿੰਘ ਰਾਇਲ ਪੈਲਸ, ਸੂਬੇਦਾਰ ਮੇਜਰ ਗੁਰਮੀਤ ਸਿੰਘ ਤੇ ਹੋਰ ਸੰਗਤਾਂ ਵਲੋਂ ਵੀ ਵੱਡੀ ਸੇਵਾ ਇਸ ਫੰਡ ਵਿਚ ਪਾਈ ਗਈ।