November 22, 2025 12:14 pm

ਮੋਦੀ ਦੀ ਭਾਜਪਾ ਤੇ ਕੇਜਰੀਵਾਲ ਦੀ ਆਪ ਸਰਕਾਰਾਂ ਗਰੀਬਾਂ ਨੂੰ ਲੁੱਟਣ ਅਤੇ ਗ਼ੁਲਾਮ ਕਰਨ ਦੀਆਂ ਨੀਤੀਆਂ ਬਣਾ ਰਹੀਆਂ ਹਨ: ਭਗਵੰਤ ਸਿੰਘ ਸਮਾਓ

Share:

ਦਲਜੀਤ ਕੌਰ/ਬਰਨਾਲਾ, 5 ਜੁਲਾਈ, 2023: ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜਾਅਲੀ ਐਸ.ਸੀ/ਬੀ.ਸੀ ਸਰਟੀਫਿਕੇਟ ਬਣਕੇ ਨੌਕਰੀਆਂ ਲੈਣ ਵਾਲੇ ਰਿਜ਼ਰਵੇਸ਼ਨ ਚੋਰਾਂ ਖਿਲਾਫ ਪੰਜਾਬ ਅੰਦਰ ਪਿੰਡ ਪੱਧਰ ਤੇ ਅੰਦੋਲਨ ਤੇਜ਼ ਕੀਤਾ ਜਾਵੇਗਾ। ਇਹ ਐਲਾਨ ਅੱਜ ਇਥੇ ਜਥੇਬੰਦੀ ਦੀ ਸੂਬਾ ਇਕਾਈ ਦੀ ਪਰਮਜੀਤ ਕੌਰ ਮੁੱਦਕੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ।
ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਦਲਿਤਾਂ ਨੂੰ ਪੈਰ ਦੀ ਜੁੱਤੀ ਕਹਿਣ ਵਾਲੇ ਸਾਬਕਾ ਕਾਂਗਰਸੀ ਲੀਡਰ ਜਾਖੜ ਨੂੰ ਭਾਜਪਾ ਨੇ ਪੰਜਾਬ ਪ੍ਰਧਾਨ ਬਣਕੇ ਸਾਬਤ ਕਰ ਦਿੱਤਾ ਹੈ ਕਿ ਦਲਿਤਾਂਂ, ਘੱਟ ਗਿਣਤੀ ਲੋਕਾਂ ਨੂੰ ਨਫ਼ਰਤ ਕਰਨ ਵਾਲਾ ਹੀ ਭਾਜਪਾ ਦਾ ਪੱਕਾ ਆਗੂ ਹੋਵੇਗਾ। ਉਨ੍ਹਾਂ ਕਿਹਾ ਕਿ ਮੋਦੀ ਭਾਜਪਾ ਤੇ ਕੇਜਰੀਵਾਲ ਦੀ ਆਪ ਸਰਕਾਰਾਂ ਗਰੀਬਾਂ ਨੂੰ ਲੁੱਟਣ ਅਤੇ ਗ਼ੁਲਾਮ ਕਰਨ ਦੀਆਂ ਨੀਤੀਆਂ ਬਣਾ ਰਹੀਆਂ ਹਨ। ਇਸ ਲਈ ਦਲਿਤਾਂ, ਮਜ਼ਦੂਰਾਂ ਦੀ ਸਮਾਜਿਕ ਏਕਤਾ ਦੀ ਲਹਿਰ ਖੜ੍ਹੀ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਸ਼ਹੀਦ ਭਗਤ ਸਿੰਘ ਤੇ ਡਾ ਅੰਬੇਡਕਰ ਦੀਆਂ ਫੋਟੋਆਂ ਦਿਖਾ ਕੇ ਦਲਿਤਾਂ, ਗਰੀਬਾਂ ਨਾਲ ਮਾਰੀ ਠੱਗੀ ਦਾ ਪਰਦਾਫਾਸ਼ ਕਰਕੇ ਰਾਜ ਦੇ ਪਿੰਡ-ਪਿੰਡ ਵਿੱਚ ਮਜ਼ਦੂਰ ਸਮਾਜ ਨੂੰ ਜਥੇਬੰਦ ਕਰਕੇ ਦਲਿਤਾਂ, ਮਜ਼ਦੂਰਾਂ ਦੀ ਇੱਕ ਆਜ਼ਾਦ ਸਿਆਸੀ ਤਾਕਤ ਖੜ੍ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਦੇ ਨਾਂ ਤੇ ਦਲਿਤਾਂ ਖਿਲਾਫ਼ ਪ੍ਰਚਾਰ ਕਰਨ ਵਾਲੇ ਜਰਨਲ ਸਮਾਜ ਦੇ ਧਨਾਂਡ ਹੀ ਜਾਅਲੀ ਐਸ.ਸੀ/ਬੀ.ਸੀ ਸਰਟੀਫਿਕੇਟ ਬਣਕੇ ਨੌਕਰੀਆਂ ਹੜੱਪਣ ਵਾਲੇ ਨਿਕਲੇ। ਉਨ੍ਹਾਂ ਕਿਹਾ ਜਾਅਲੀ ਐਸ.ਸੀ/ਬੀ.ਸੀ ਸਰਟੀਫਿਕੇਟ ਤੇ ਨੌਕਰੀਆਂ ਵਾਲਿਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਵਾਕੇ ਹੀ ਦਮ ਲਵਾਂਗੇ। ਉਨ੍ਹਾਂ ਪੰਜਾਬ ਦੇ ਐਸ.ਸੀ/ਬੀ.ਸੀ ਸਮਾਜ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਚੰਡੀਗੜ੍ਹ ਮੋੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਇਸ ਸਮੇਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ, ਸੂਬਾ ਵਿੱਤ ਸਕੱਤਰ ਮੱਖਣ ਸਿੰਘ ਰਾਮਗੜ੍ਹ, ਸਤਨਾਮ ਸਿੰਘ ਪੱਖੀ, ਬਲਜੀਤ ਕੌਰ ਸਿੱਖਾਂ ਵਾਲੀ, ਨਿੱਕਾ ਸਿੰਘ ਬਹਾਦਰਪੁਰ, ਪਿਰਤਪਾਲ ਰਾਮਪੁਰਾ, ਸ਼ਿੰਗਾਰਾ ਸਿੰਘ ਚੋਹਾਨ ਕੇ, ਹਿੰਮਤ ਸਿੰਘ ਫਿਰੋਜ਼ਪੁਰ ਆਦਿ ਵੀ ਮੌਜੂਦ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news